ਚੌਧਰੀ ਸ਼ੂਗਰ ਮਿੱਲ ਮਾਮਲੇ 'ਚ ਨਵਾਜ਼ ਸ਼ਰੀਫ ਗ੍ਰਿਫਤਾਰ, ਅਦਾਲਤ 'ਚ ਪੇਸ਼

10/11/2019 1:14:32 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸ਼ੁੱਕਰਵਾਰ ਨੂੰ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਨੈਬ) ਨੇ ਚੌਧਰੀ ਸ਼ੂਗਰ ਮਿੱਲਜ਼ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਉਨ੍ਹਾਂ ਨੂੰ ਲਾਹੌਰ ਦੇ ਐੱਨ.ਏ.ਬੀ. ਕੋਰਟ ਵਿਚ ਪੇਸ਼ ਕੀਤਾ ਗਿਆ। ਬਾਅਦ ਵਿਚ ਸ਼ਰੀਫ ਨੂੰ 14 ਦਿਨਾਂ ਦੀ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। 

ਸ਼ਰੀਫ ਪਰਿਵਾਰ ਦੇ ਮੈਂਬਰਾਂ 'ਤੇ ਚੀਨੀ ਮਿੱਲ ਦੇ ਸ਼ੇਅਰਾਂ ਦੀ ਵਿਕਰੀ ਅਤੇ ਖਰੀਦ ਦੀ ਆੜ ਵਿਚ ਮਨੀ ਲਾਂਡਰਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਬਿਊਰੋ ਨੇ ਨਵਾਜ਼ 'ਤੇ ਚੌਧਰੀ ਸ਼ੂਗਰ ਮਿੱਲਜ਼ ਮਾਮਲੇ ਵਿਚ ਸਿੱਧਾ ਲਾਭਪਾਤਰੀ ਹੋਣ ਦਾ ਦੋਸ਼ ਲਗਾਇਆ ਹੈ। ਨੈਬ ਦੀ ਟੀਮ ਨੇ 69 ਸਾਲਾ ਸ਼ਰੀਫ ਨੂੰ ਕੋਟ ਲਖਪਤ ਜੇਲ ਲਾਹੌਰ ਤੋਂ ਆਪਣੀ ਹਿਰਾਸਤ ਵਿਚ ਲਿਆ, ਜਿੱਥੇ ਉਹ ਅਲ ਅਜ਼ੀਜ਼ੀਆ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ।

ਨੈਬ ਨੇ ਨਵਾਜ਼ ਦੀ ਬੇਟੀ ਮਰਿਅਮ 'ਤੇ ਵੀ ਦੋਸ਼ ਲਗਾਇਆ ਹੈ। ਮਰਿਅਮ ਨੂੰ ਉਸ ਦੇ ਚਚੇਰੇ ਭਰਾ ਯੂਸਫ ਅੱਬਾਸ ਦੇ ਨਾਲ ਅਗਸਤ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਨੈਬ ਨੇ ਕਿਹਾ ਕਿ ਚੀਨੀ ਮਿੱਲਾਂ ਵਿਚ ਮਰਿਅਮ ਦੇ 12 ਮਿਲੀਅਨ ਤੋਂ ਜ਼ਿਆਦਾ ਕੀਮਤ ਦੇ ਸ਼ੇਅਰ ਹਨ।

Vandana

This news is Content Editor Vandana