ਪਾਕਿ ਏਅਰਲਾਈਨ PIA ''ਤੇ ਵੀ ਆਰਥਿਕ ਤੰਗੀ ਦੀ ਮਾਰ, 11 ਜਹਾਜ਼ ਕੀਤੇ ਸੇਵਾ ਤੋਂ ਬਾਹਰ

08/23/2023 1:03:11 PM

ਇਸਲਾਮਾਬਾਦ- ਪਾਕਿਸਤਾਨ ਦੀ ਨਕਦੀ ਦੀ ਤੰਗੀ ਨਾਲ ਜੂਝ ਰਹੀ ਸਰਕਾਰੀ ਏਅਰਲਾਈਨ ਨੇ ਪੁਰਜਿਆਂ ਨੂੰ ਬਦਲਣ ਲਈ ਪੈਸੇ ਦੀ ਘਾਟ ਕਾਰਨ ਤਿੰਨ ਬੋਇੰਗ 777 ਸਮੇਤ ਆਪਣੇ 11 ਜਹਾਜ਼ਾਂ ਨੂੰ ਸੰਚਾਲਨ ਤੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੋਟੀ ਦੇ ਪ੍ਰਬੰਧਨ ਨੇ ਪਿਛਲੇ ਤਿੰਨ ਸਾਲਾਂ 'ਚ 11 ਜਹਾਜ਼ਾਂ ਨੂੰ ਸੰਚਾਲਨ ਤੋਂ ਬਾਹਰ ਕਰ ਦਿੱਤਾ ਹੈ ਕਿਉਂਕਿ ਏਅਰਲਾਈਨ ਵਿੱਤੀ ਸੰਕਟ 'ਚ ਹੈ ਅਤੇ ਡਾਲਰ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਉਸ ਨੂੰ ਕੋਈ ਮਦਦ ਨਹੀਂ ਮਿਲ ਸਕੀ ਹੈ।
ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪੀਆਈਏ ਦੁਆਰਾ ਅੰਤਰਰਾਸ਼ਟਰੀ ਅਤੇ ਘਰੇਲੂ ਰੂਟਾਂ 'ਤੇ ਪੀਆਈਏ ਵਲੋਂ ਸੰਚਾਲਿਤ 31 ਜਹਾਜ਼ਾਂ 'ਚੋਂ 11 ਨੂੰ ਸੰਚਾਲਿਤ ਤੋਂ ਬਾਹਰ ਕਰਕੇ ਕਰਾਚੀ ਅਤੇ ਇਸਲਾਮਾਬਾਦ ਹਵਾਈ ਅੱਡਿਆਂ 'ਤੇ ਖੜ੍ਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ "ਵਿੱਤੀ ਸੰਕਟ ਦੇ ਕਾਰਨ ਏਅਰਲਾਈਨਾਂ ਪਿਛਲੇ ਸਾਲ ਤੋਂ ਪੁਰਜੇ ਖਰੀਦਣ ਦੀ ਸਥਿਤੀ 'ਚ ਨਹੀਂ ਹਨ, ਜਿਸ ਕਾਰਨ ਇਨ੍ਹਾਂ ਜਹਾਜ਼ਾਂ ਨੂੰ ਹੌਲੀ-ਹੌਲੀ ਸੰਚਾਲਨ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਪੀਆਈਏ 'ਚ ਇੱਕ ਨਵਾਂ ਐੱਮਡੀ ਨਿਯੁਕਤ ਕੀਤਾ ਸੀ ਅਤੇ ਸਰਕਾਰੀ ਏਅਰਲਾਈਨ ਦੇ ਨਿੱਜੀਕਰਨ ਦੀ ਆਪਣੀ ਯੋਜਨਾ ਪੇਸ਼ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਇਸ ਸਮੇਂ ਉਪਲੱਬਧ 20 ਜਹਾਜ਼ਾਂ ਨਾਲ ਆਪਣਾ ਸੰਚਾਲਨ ਜਾਰੀ ਰੱਖ ਰਹੀ ਹੈ ਪਰ ਇਸ ਦਾ ਉਡਾਣ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ, ਖ਼ਾਸ ਕਰਕੇ ਘਰੇਲੂ ਤੌਰ 'ਤੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon