ਗੋਪਾਲ ਚਾਵਲਾ ਦੇ ਬਾਅਦ ਮੋਦੀ ਦੀ ਰਡਾਰ ' ਤੇ ਅਮੀਰ ਸਿੰਘ

07/14/2019 5:49:33 PM

ਅੰਮ੍ਰਿਤਸਰ/ਪਾਕਿਸਤਾਨ (ਬਿਊਰੋ)— ਵਿਦੇਸ਼ੀ ਅੱਤਵਾਦ ਨੂੰ ਲੈ ਕੇ ਮੋਦੀ ਸਰਕਾਰ ਦੇ ਸਖਤ ਤੇਵਰ ਕਾਇਮ ਹਨ। ਵਿਦੇਸ਼ੀ ਕੂਟਨੀਤੀ ਦੇ ਮਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਅੱਤਵਾਦ ਨੂੰ ਲੈ ਕੇ ਕੋਈ ਢਿੱਲ ਵਰਤਣ ਦੇ ਮੂਡ ਵਿਚ ਨਹੀਂ ਹਨ। ਕੁਝ ਅਜਿਹਾ ਹੀ ਨਜ਼ਾਰਾ ਵਾਹਗਾ ਬਾਰਡਰ 'ਤੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਵਿਚ ਦੇਖਣ ਨੂੰ ਮਿਲਿਆ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਹੋਈ ਬੈਠਕ ਵਿਚ ਅੱਤਵਾਦ ਦਾ ਮੁੱਦਾ ਹਾਵੀ ਰਿਹਾ।

ਪਾਕਿਸਤਾਨ ਵੱਲੋਂ ਸਾਊਥ ਏਸ਼ੀਆ ਸਾਰਕ ਦੇ ਡਾਇਰੈਕਟਰ ਜਨਰਲ ਡਾਕਟਰ ਮੁਹੰਮਦ ਫੈਜ਼ਲ ਦੀ ਅਗਵਾਈ ਹੇਠ ਆਏ ਵਫਦ ਦੇ ਅੱਗੇ ਭਾਰਤੀ ਅਧਿਕਾਰੀਆਂ ਐੱਸ.ਸੀ.ਐੱਲ. ਦਾਸ ਅਤੇ ਦੀਪਕ ਮਿੱਤਲ ਨੇ ਅੱਤਵਾਦ ਦੇ ਮੁੱਦੇ ਨੂੰ ਲੈ ਕੇ ਲੰਬੀ ਚਰਚਾ ਕੀਤੀ। ਭਾਰਤ ਦੀ ਮੰਗ 'ਤੇ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੂੰ ਪਾਕਿਸਤਾਨ ਪ੍ਰਬੰਧਕ ਕਮੇਟੀ ਵਿਚੋ ਕੱਢੇ ਜਾਣ ਦੀ ਬੈਠਕ ਵਿਚ ਚਰਚਾ ਹੋਈ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ਦੌਰਾਨ ਪਾਕਿਸਤਾਨ ਵੱਲੋਂ ਗੋਪਾਲ ਚਾਵਲਾ ਨੂੰ ਕਮੇਟੀ ਵਿਚੋਂ ਕੱਢੇ ਜਾਣ ਦੀ ਅਧਿਕਾਰਕ ਤੌਰ 'ਤੇ ਸੂਚਨਾ ਦਿੱਤੀ ਗਈ। ਭਾਰਤੀ ਮੀਡੀਆ ਵੱਲੋਂ ਪਾਕਿਸਤਾਨ ਗੁਰਦੁਆਰਾ ਪਾਰਟੀ ਦੀ ਬੈਠਕ ਵਿਚ ਇਕ ਹੋਰ ਖਾਲਿਸਤਾਨੀ ਅਮੀਰ ਸਿੰਘ ਦਾ ਜ਼ਿਕਰ ਕੀਤੇ ਜਾਣ ਦੇ ਬਾਅਦ ਭਾਰਤੀ ਸਰਕਾਰ ਸਤਰਕ ਹੋ ਗਈ ।

ਐੱਸ.ਸੀ.ਐੱਲ. ਦਾਸ ਅਤੇ ਦੀਪਕ ਮਿੱਤਲ ਨੇ ਦੱਸਿਆ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਸਾਫ ਤੌਰ 'ਤੇ ਆਗਾਹ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਕਿਸੇ ਵੀ ਭਾਰਤ ਵਿਰੋਧੀ ਗਤੀਵਿਧੀ ਨੂੰ ਭਾਰਤੀ ਸਰਕਾਰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਧਾਰਮਿਕ ਸਥਲੀ ਨੂੰ ਪੂਰਣ ਤੌਰ 'ਤੇ ਧਾਰਮਿਕ ਅਤੇ ਨਿਰੋਲ ਰੱਖਣ ਦੀ ਮੰਗ ਕੀਤੀ ਹੈ।  ਪਾਕਿਸਤਾਨ ਵਿਚ ਬੈਠੇ ਖਾਲਿਸਤਾਨ ਸਮਰਥਕ ਅਮੀਰ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਬੈਠਕ ਤੋਂ ਪਹਿਲਾਂ ਅਮਰੀਕ ਸਿੰਘ ਨੂੰ ਲੈ ਕੇ ਕੋਈ ਚਰਚਾ ਨਹੀਂ ਸੀ। ਮੀਡੀਆ ਰਿਪੋਰਟਾਂ ਆਉਣ ਦੇ ਬਾਅਦ ਪਾਕਿਸਤਾਨ ਨਾਲ ਹੋਣ ਵਾਲੀ ਅਗਲੀ ਬੈਠਕ ਵਿਚ ਇਸ ਮੁੱਦੇ ਨੂੰ ਮੁੱਖ ਤੌਰ 'ਤੇ ਰੱਖਿਆ ਜਾਵੇਗਾ। ਭਾਰਤ ਨੇ ਪਾਕਿਸਤਾਨ ਸਕਰਾਰ ਨੂੰ ਡੇਰਾ ਬਾਬਾ ਨਾਨਕ ਜਾਣ ਵਾਲੇ ਸ਼ਰਧਾਲੂਆਂ ਲਈ ਮਜ਼ਬੂਤ ਸੁਰੱਖਿਆ ਦੀ ਮੰਗ ਕੀਤੀ ਹੈ।

Vandana

This news is Content Editor Vandana