ਕਰਾਚੀ 'ਚ ਗੁੰਮਸ਼ੁਦਾ ਵਿਅਕਤੀਆਂ ਦੀ ਵਾਪਸੀ ਲਈ ਰੋਸ ਕੈਂਪ ਆਯੋਜਿਤ (ਤਸਵੀਰਾਂ)

08/14/2020 12:43:54 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ 13 ਅਗਸਤ ਨੂੰ ਕਰਾਚੀ ਪ੍ਰੈਸ ਕਲੱਬ ਦੇ ਸਾਹਮਣੇ ਗੁੰਮਸ਼ੁਦਾ ਵਿਅਕਤੀਆਂ ਦੀ ਰਿਹਾਈ ਲਈ ਸਿੰਧ ਸਨਜੰਗੀ ਫੋਰਮ, ਸਪਾਸਿੰਧ, ਜਬਰੀ ਗੁੰਮ ਹੋਏ ਸਾਰੰਗ ਜੋਯੋ ਅਤੇ ਹੋਰ ਲੋਕਾਂ ਲਈ ਰੋਸ ਕੈਂਪ ਲਗਾਏ ਗਏ। ਗੁੰਮ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਲਈ ਮਨੁੱਖੀ ਅਧਿਕਾਰ ਪਾਕਿਸਤਾਨ ਕਮਿਸ਼ਨ (ਸਿੰਧ) ਅਤੇ NTUF ਦੇ ਵਫਦ ਨੇ ਹਿੱਸਾ ਲਿਆ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਅਗਵਾ ਕੀਤੇ ਗਏ ਅਤੇ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਲਈ ਮੰਗ ਪੱਤਰ ਦੇਣ ਲਈ ਕੈਂਪ ਤੋਂ ਗਵਰਨਰ ਹਾਊਸ ਤੱਕ ਮਾਰਚ ਕੀਤਾ ਗਿਆ। ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਿਆ ਅਤੇ ਮਾਰਚ ਵਿਚ ਹਿੱਸਾ ਲੈਣ ਵਾਲਿਆਂ ਨੂੰ ਜ਼ਬਰਦਸਤੀ ਵਾਪਸ ਧੱਕਣ ਦੀ ਕੋਸ਼ਿਸ਼ ਕੀਤੀ ਤਾਂ ਮਾਰਚ ਵਿੱਚ ਹਿੱਸਾ ਲੈਣ ਵਾਲੀਆਂ ਕੁਝ ਬੀਬੀਆਂ ਜ਼ਖਮੀ ਹੋ ਗਈਆਂ। 

ਮਾਰਚ ਵਿਚ ਹਿੱਸਾ ਲੈਣ ਵਾਲਿਆਂ ਨੇ ਹਾਲਾਤ ਵਿਗੜਨ ਤੋਂ ਬਚਾ ਕੀਤਾ।ਕਮੇਟੀ ਨੇ ਇੱਕ ਨਵੀਂ ਕਮੇਟੀ ਕਾਇਮ ਕੀਤੀ ਹੈ ਜਿਸ ਨੇ ਮੈਮੋਰੰਡਮ ਗਵਰਨਰ ਹਾਊਸ ਧਾਰਕਾਂ ਨੂੰ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਤੋਂ ਗੁੰਮ ਹੋਏ ਵਿਅਕਤੀਆਂ ਦੀ ਵਾਪਸੀ ਦੇ ਦਸਤਖਤ ਲੈ ਲਏ ਹਨ। ਕਮੇਟੀ ਵਿਚ ਤਾਜ ਜੋਵ, ਸੂਰਤ ਲੋਹਾਰ, ਅਸਦ ਇਕਬਾਲ ਬੱਟ, ਇਨਾਮ ਅੱਬਾਸੀ, ਕਾਜੀ ਖਿਜ਼ਰ ਸ਼ਾਮਲ ਸਨ।

Vandana

This news is Content Editor Vandana