ਪਾਕਿ ''ਚ ISI-ਜੈਸ਼ ਨੇ ਕੀਤੀ ਬੈਠਕ, ਭਾਰਤੀ ਖੁਫ਼ੀਆ ਏਜੰਸੀਆਂ ਹੋਈਆਂ ਚੌਕਸ

08/25/2020 6:32:47 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਅੱਤਵਾਦੀਆਂ ਲਈ ਪਨਾਹਗਾਹ ਬਣਿਆ ਹੋਇਆ ਹੈ। ਇੱਥੇ ਜੈਸ਼-ਏ-ਮੁਹੰਮਦ ਦੇ 'ਅਮੀਰ' ਮੌਲਾਨਾ ਅਬਦੁੱਲ ਰਊਫ ਅਸ਼ਗਰ ਅਤੇ ਆਈ.ਐੱਸ.ਆਈ. ਦੇ ਦੋ ਵੱਡੇ ਅਧਿਕਾਰੀਆਂ ਵਿਚਾਲੇ 20 ਅਗਸਤ ਨੂੰ ਰਾਵਲਪਿੰਡੀ ਵਿਚ ਬੈਠਕ ਹੋਈ ਸੀ। ਇਸ ਬੈਠਕ ਦੇ ਬਾਅਦ ਤੋਂ ਭਾਰਤੀ ਖੁਫ਼ੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਕ ਗੁਪਤ ਖੁਫੀਆ ਨੋਟ ਤੋਂ ਪਤਾ ਚੱਲਿਆ ਹੈ ਕਿ ਅਸ਼ਗਰ ਦਾ ਭਰਾ ਮੌਲਾਨਾ ਅੰਮਾਰ ਵੀ ਇਸ ਬੈਠਕ ਵਿਚ ਸ਼ਾਮਲ ਸੀ। ਬਾਲਾਕੋਟ ਹਵਾਈ ਹਮਲੇ ਦੇ ਬਾਅਦ ਅੰਮਾਰ ਨੇ ਇਕ ਆਡੀਓ ਜਾਰੀ ਕੀਤਾ ਸੀ, ਜਿਸ ਵਿਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਲੋਚਨਾ ਅਤੇ ਭਾਰਤੀ ਹਵਾਈ ਫੌਜ ਵੱਲੋਂ ਜੈਸ਼ ਦੇ ਤਾਲੀਮ-ਉਲ-ਕੁਰਾ ਮਦਰਸਾ ਨੂੰ ਨਿਸ਼ਾਨਾ ਬਣਾਉਣ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਸੀ। 

ਸੂਤਰਾਂ ਦੇ ਮੁਤਾਬਕ, ਇਕ ਸੀਨੀਅਰ ਖੁਫੀਆ ਅਧਿਕਾਰੀ ਦਾ ਕਹਿਣਾ ਹੈ ਕਿ ਰਾਵਲਪਿੰਡੀ ਦੀ ਬੈਠਕ ਇਸਲਾਮਾਬਾਦ ਵਿਚ ਜੈਸ਼ ਮਰਕਜ ਦੀ ਇਕ ਮੰਡਲੀ ਵੱਲੋਂ ਆਯੋਜਿਤ ਕੀਤੀ ਗਈ ਸੀ।ਜਿੱਥੇ ਜੈਸ਼ ਦੇ ਆਪਰੇਸ਼ਨਲ ਕਮਾਂਡਰ ਮੁਫਤੀ ਅਸ਼ਗਰ ਖਾਨ ਕਸ਼ਮੀਰੀ ਅਤੇ ਕਾਰੀ ਜਰੀਰ ਨੇ ਭਾਰਤ 'ਤੇ ਹਮਲੇ ਤੇਜ਼ ਕਰਨ ਲਈ ਆਪਣੀ ਯੋਜਨਾ ਦੇ ਆਖਰੀ ਪੜਾਅ ਦੀ ਚਰਚਾ ਕੀਤੀ। ਸੁਰੱਖਿਆ ਅਦਾਰੇ ਦੇ ਸੂਤਰਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਸਾਲ ਪੁਲਵਾਮਾ ਹਮਲੇ ਤੋਂ ਇਕ ਮਹੀਲੇ ਪਹਿਲਾਂ ਵੀ ਇਹਨਾਂ ਲੋਕਾਂ ਨੇ ਇਕ ਬੈਠਕ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸਾਬਕਾ ਪੀ.ਐੱਮ. ਦੀ ਤਬੀਅਤ ਵਿਗੜੀ, ਕੀਤਾ ਗਿਆ ਆਪਰੇਸ਼ਨ

ਗੁਰੀਲਾ ਦਾ ਸਾਬਕਾ ਕਮਾਂਡਰ ਅਸ਼ਗਰ ਕਸ਼ਮੀਰੀ, ਮਜਲਿਸ-ਏ-ਸ਼ੂਰਾ ਦਾ ਸਾਬਕਾ ਮੈਂਬਰ ਹੈ, ਹਰਕਤੁਲ ਮੁਜਾਹੀਦੀਨ ਹੈ ਜੋ ਬਾਅਦ ਵਿਚ ਮੁਜਾਹੀਦੀਨਾਂ ਦੀ ਆਪਣੀ ਟੀਮ ਦੇ ਨਾਲ ਜੈਸ਼ ਵਿਚ ਸ਼ਾਮਲ ਹੋ ਗਿਆ। ਜਰਾਰ ਇਕ ਲਾਂਚਿੰਗ ਕਮਾਂਡਰ ਹੈ ਜੋ 2016 ਦੇ ਨਗਰੋਟਾ ਸੈਨਾ ਛਾਉਣੀ ਹਮਲੇ ਦੇ ਲਈ ਜ਼ਿੰਮੇਵਾਰ ਸੀ। ਜਦੋਂ ਤੋਂ ਮੌਲਾਨਾ ਅਬਦੁੱਲ ਰਊਫ ਅਸ਼ਗਰ ਉਰਫ ਮਾਰਾ ਦੇ ਭਰਾ ਮੌਲਾਨਾ ਮਸੂਦ ਅਜ਼ਹਰ ਦੇ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣ ਦਾ ਪਤਾ ਚੱਲਿਆ ਹੈ ਉਦੋਂ ਤੋਂ ਉਹ ਮੁਜਾਹੀਦੀਨਾਂ ਨੂੰ ਸੰਭਾਲਣ ਵਿਚ ਸਭ ਤੋਂ ਅੱਗੇ ਹੈ। ਮਾਰਾ ਅੱਤਵਾਦੀ ਸੰਗਠਨ ਲੀਡਰਸ਼ਿਪ ਦੀ ਸੀਨੀਅਰ ਪੰਜ ਸੂਚੀ ਵਿਚ ਸ਼ਾਮਲ ਹੈ, ਜਿਸ 'ਤੇ ਭਾਰਤੀ ਏਜੰਸੀਆਂ ਆਪਣੀ ਤਿੱਖੀ ਨਜ਼ਰ  ਰੱਖ ਰਹੀਆਂ ਹਨ। ਖੁਫੀਆ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੈਸ਼ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਬੇਤਾਬ ਹੈ ਕਿਉਂਕਿ ਘਾਟੀ ਵਿਚ ਉਸ ਦੇ ਅੱਤਵਾਦੀਆਂ ਖਿਲਾਫ਼ ਕਾਰਵਾਈ ਤੇਜ਼ ਹੋ ਗਈ ਹੈ। ਦੋ ਹਫਤੇ ਪਹਿਲਾਂ, ਖੁਫੀਆ ਅਦਾਰਿਆਂ ਨੂੰ ਜੈਸ਼ ਦੇ ਤਿੰਨ ਮੈਂਬਰੀ ਮੌਤ ਦਸਤੇ ਵੱਲੋਂ ਇਕ ਵੱਡੇ ਹਮਲੇ ਸਬੰਧੀ ਸਾਵਧਾਨ ਕੀਤਾ ਗਿਆ ਸੀ।

Vandana

This news is Content Editor Vandana