ਪਾਕਿਸਤਾਨ ਨੇ ਜਹਾਜ਼ ਦੁਰਘਟਨਾ ਦੀ ਜਾਂਚ ਲਈ ਬਣਾਇਆ ਸੰਯੁਕਤ ਜਾਂਚ ਦਲ

06/13/2020 2:38:33 PM

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਕਰਾਚੀ ਵਿਚ ਪਿਛਲੇ ਮਹੀਨੇ ਹੋਈ ਜਹਾਜ਼ ਦੁਰਘਟਨਾ ਦੀ ਜਾਂਚ ਕਰਨ ਲਈ ਇਕ ਸੰਯੁਕਤ ਜਾਂਚ ਦਲ ਦਾ ਗਠਨ ਕੀਤਾ ਹੈ। ਇਸ ਹਾਦਸੇ ਵਿਚ 98 ਲੋਕ ਮਾਰੇ ਗਏ ਸਨ। 

ਸ਼ੁੱਕਰਵਾਰ ਨੂੰ ਗਠਿਤ ਕੀਤੇ ਗਏ ਸੰਯੁਕਤ ਦਲ ਵਿਚ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਸ਼ਾਮਲ ਹਨ, ਜੋ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਜਹਾਜ਼ ਦੁਰਘਟਨਾ ਦੀ ਜਾਂਚ ਕਰਨਗੇ। ਐੱਫ. ਆਈ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਫ. ਆਈ. ਏ. ਲਾਹੌਰ ਇਮੀਗ੍ਰੇਸ਼ਨ ਦੇ ਨਿਰਦੇਸ਼ਕ ਨੇ ਤਿੰਨ ਮੈਂਬਰੀ ਜੇ. ਆਈ. ਟੀ. ਨੂੰ ਉੱਚ ਪਹਿਲ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕਰਕੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ। ਜਹਾਜ਼ ਦੁਰਘਟਨਾ ਅਤੇ ਜਾਂਚ ਬੋਰਡ ਦਾ ਚਾਰ ਮੈਂਬਰੀ ਦਲ ਪਹਿਲਾਂ ਹੀ ਇਸ ਦੁਰਘਟਨਾ ਦੀ ਜਾਂਚ ਕਰ ਰਿਹਾ ਹੈ। ਇਸ ਦੇ ਇਲਾਵਾ ਫਰਾਂਸ ਦਾ ਇਕ ਦਲ ਵੀ ਸੁਤੰਤਰ ਜਾਂਚ ਕਰਨ ਲਈ ਪਾਕਿਸਤਾਨ ਆਇਆ ਸੀ ਤੇ ਉਸ ਨੇ ਘਟਨਾ ਵਾਲੇ ਸਥਾਨ ਤੋਂ ਸਬੂਤ ਇਕੱਠੇ ਕੀਤੇ ਸਨ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਹ ਏ. ਏ. ਆਈ. ਬੀ. ਟੀਮ ਦੀ ਪਹਿਲੀ ਰਿਪੋਰਟ ਨੂੰ 22 ਜੂਨ ਨੂੰ ਜਨਤਕ ਕਰਨਗੇ।

 ਜ਼ਿਕਰਯੋਗ ਹੈ ਕਿ ਪੀ. ਆਈ. ਏ. ਦਾ ਇਕ ਜਹਾਜ਼ 22 ਮਈ ਨੂੰ ਕਰਾਚੀ ਵਿਚ ਜਿੰਨਾ ਕੌਮਾਂਤਰੀ ਹਵਾਈ ਅੱਡੇ ਕੋਲ ਮਾਡਲ ਕਲੋਨੀ ਵਿਚ ਦੁਰਘਟਨਾ ਦਾ ਸ਼ਿਕਾਰ ਹੋਇਆ ਸੀ, ਜਿਸ ਕਾਰਨ ਜਹਾਜ਼ ਵਿਚ ਸਵਾਰ 99 ਵਿਚੋਂ 98 ਲੋਕਾਂ ਦੀ ਮੌਤ ਹੋ ਗਈ ਸੀ। 

Lalita Mam

This news is Content Editor Lalita Mam