ਸੋਸ਼ਲ ਮੀਡੀਆ ''ਚ ਦਾਅਵਾ : ਪਾਕਿ ''ਚ ਦਿਸੇ ਭਾਰਤੀ ਲੜਾਕੂ ਜਹਾਜ਼, ਕਰਾਚੀ ''ਚ ਬਲੈਕਆਊਟ (ਵੀਡੀਓ)

06/10/2020 6:04:34 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਅਫਵਾਹ ਨੇ ਉੱਥੋਂ ਦੀ ਫੌਜ ਅਤੇ ਆਮ ਜਨਤਾ ਦੀ ਨੀਂਦ ਉਡਾ ਦਿੱਤੀ। ਸਥਿਤੀ ਇੱਥੋਂ ਤੱਕ ਹੋ ਗਈ ਕਿ ਪੂਰੇ ਕਰਾਚੀ ਵਿਚ ਬਲੈਕਆਊਟ ਕਰ ਦਿੱਤਾ ਗਿਆ। ਅਸਲ ਵਿਚ ਇੱਥੇ ਸੋਸ਼ਲ ਮੀਡੀਆ 'ਤੇ ਅਫਵਾਹ ਉੱਡੀ ਸੀ ਕਿ ਪੂਰੇ ਕਰਾਚੀ ਦੇ ਉੱਪਰ ਕੁਝ ਅਣਪਛਾਤੇ ਲੜਾਕੂ ਜਹਾਜ਼ ਉਡਾਣ ਭਰਦੇ ਦੇਖੇ ਗਏ ਹਨ। ਬੱਸ ਫਿਰ ਪਾਕਿਸਤਾਨ ਦੇ ਲੜਾਕੂ ਜਹਾਜ਼ ਵੀ ਹਵਾ ਵਿਚ ਉਡਾਣ ਭਰਦੇ ਨਜ਼ਰ ਆਏ ਅਤੇ ਸ਼ਹਿਰ ਦੀ ਬਿਜਲੀ ਕੱਟ ਦਿੱਤੀ ਗਈ।

 

ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਕਿ ਭਾਰਤੀ ਹਵਾਈ ਫੌਜ ਦੇ ਜੈੱਟ ਫਾਈਟਰਸ ਨੂੰ ਕਰਾਚੀ ਅਤੇ ਬਹਾਵਲਪੁਰ ਦੇ ਕਰੀਬ ਉਡਾਣ ਭਰਦੇ ਦੇਖ ਕੇ ਕੁਝ ਲੋਕ ਦਹਿਸ਼ਤ ਵਿਚ ਆ ਗਏ। ਦਾਅਵਾ ਇੱਥੋਂ ਤੱਕ ਸੀ ਕਿ ਕਰਾਚੀ ਵਿਚ ਭਾਰਤ ਦੇ ਹਮਲੇ ਦੇ ਡਰ ਨਾਲ ਬਲੈਕਆਊਟ ਕਰ ਦਿੱਤਾ ਗਿਆ ਹੈ। ਇਹ ਅਫਵਾਹ ਬੁੱਧਵਾਰ ਸਵੇਰ ਤੱਕ ਚੱਲਦੀ ਰਹੀ। ਮੀਡੀਆ ਰਿਪੋਰਟਾਂ ਮੁਤਾਹਬਕ ਭਾਰਤੀ ਹਵਾਈ ਫੌਜ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਵਿਚ ਐੱਨ.ਬੀ.ਸੀ. ਦੇ ਸਾਬਕਾ ਰਿਪੋਰਟਰ ਵਾਜ਼ ਖਾਨ ਨੇ ਟਵਿੱਟਰ 'ਤੇ ਲਿਖਿਆ,''ਪਿਆਰੇ ਭਾਰਤ ਅਤੇ ਪਾਕਿਸਤਾਨ।''

 

ਅਫਵਾਹਾਂ ਹਨ ਕਿ ਭਾਰਤੀ ਹਵਾਈ ਫੌਜ ਨੇ ਪੀ.ਓ.ਕੇ.ਅਤੇ ਸਿੰਧ ਰਾਜਸਥਾਨ ਸੈਕਟਰ ਵਿਚ ਘੁਸਪੈਠ ਕੀਤੀ ਹੈ। ਦੋਹਾਂ ਦੇਸ਼ਾਂ ਨੂੰ ਮਾਮਲੇ ਦੀ ਜਾਣਕਾਰੀ ਦੇਣੀ ਚਾਹੀਦੀ ਹੈ।ਮੇਰੀ ਅਪੀਲ ਹੈ ਕਿ ਸ਼ਾਂਤ ਰਹੋ ਅਤੇ ਇਸ ਹਫਤੇ ਦਾ ਮਜ਼ਾ ਲਓ। ਜੈੱਟ ਫਾਈਟਰਸ ਵੀ ਦੇਖੋ। ਕਰਾਚੀ ਦੇ ਇਕ ਯੂਜ਼ਰ ਨੂੰ ਤਾਂ ਭਾਰਤ ਦੇ ਜੈੱਟ ਫਾਈਟਰਸ ਨਜ਼ਰ ਵੀ ਆਏ। ਲਰਾਇਬ ਮੋਹਿਬ ਨੇ ਕਿਹਾ,''ਮੈਂ ਖੁਦ ਜੈੱਟ ਫਾਈਟਰ ਨੂੰ ਉਡਾਣ ਭਰਦੇ ਦੇਖਿਆ। ਇਹ ਕੀ ਹੋ ਰਿਹਾ ਹੈ।''

ਆਯਸ਼ਾ ਜ਼ਫਰ ਨੇ ਲਿਖਿਆ,''ਕਰਾਚੀ ਦੇ ਕਰੀਬ ਸ਼ਾਇਦ ਕਾਫੀ ਜੈੱਟ ਫਾਈਟਰਸ ਉਡਾਣ ਭਰ ਰਹੇ ਹਨ। ਇਕ ਯੂਜ਼ਰ ਦੇ ਮੁਤਾਬਕ,''ਭਾਰਤ ਨੇ ਨਹੀਂ ਸਗੋਂ ਪਾਕਿਸਤਾਨ ਹਵਾਈ ਫੌਜ ਨੇ ਰਾਜਸਥਾਨ ਬਾਰਡਰ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਹਵਾਈ ਫੌਜ ਐਕਸ਼ਨ ਵਿਚ ਆਈ ਤਾਂ ਪਾਕਿਸਤਾਨ ਦੇ ਜੈੱਟ ਫਾਈਟਰ ਡਰ ਕੇ ਭੱਜ ਗਏ। ਇਸ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਦਾ ਵੀ ਜ਼ਿਕਰ ਹੋਇਆ। ਕੁਝ ਯੂਜ਼ਰਸ ਅਜਿਹੇ ਵੀ ਸਨ ਜਿਹਨਾਂ ਨੇ ਮੰਗਲਵਾਰ ਰਾਤ ਦੀ ਕਥਿਤ ਘਟਨਾ ਨੂੰ ਵਿੰਗ ਕਮਾਂਡਰ ਅਭਿਨੰਦਨ ਨਾਲ ਜੋੜ ਦਿੱਤਾ।

 

ਪਾਕਿਸਤਾਨ ਵਿਚ ਸੋਸ਼ਲ ਮੀਡੀਆ 'ਤੇ ਅਜਿਹੀਆਂ ਅਸਪੱਸ਼ਟ ਖਬਰਾਂ ਚੱਲ ਰਹੀਆਂ ਹਨ ਕਿ ਕੁਝ ਅਣਪਛਾਤੇ ਲੜਾਕੂ ਜਹਾਜ਼ਾਂ  ਦੇ ਕਰਾਚੀ ਦੇ ਉੱਪਰ ਉਡਾਣ ਭਰਨ ਦੀ ਖਬਰ ਦੇ ਬਾਅਦ ਹੀ ਪੂਰੇ ਸ਼ਹਿਰ ਵਿਚ ਬਲੈਕਆਊਟ ਕਰ ਦਿੱਤਾ ਗਿਆ ਸੀ। ਸੋਸ਼ਲ ਮੀਡਆ 'ਤੇ ਹਵਾ ਵਿਚ ਉਡਾਣ ਭਰਦੇ ਕਥਿਤ ਲੜਾਕੂ ਜਹਾਜ਼ਾਂ ਦੇ ਵੀਡੀਓ ਪਾਕਿਸਤਾਨ ਵਿਚ ਸ਼ੇਅਰ ਕੀਤੇ ਜਾ ਰਹੇ ਹਨ।

ਸੋਸ਼ਲ ਮੀਡੀਆ 'ਤੇ ਕਰਾਚੀ ਦੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਈ ਟਵੀਟ ਕੀਤੇ ਗਏ ਹਨ। ਇਸ ਖਬਰ ਦੇ ਬਾਅਦ ਪਾਕਿਸਤਾਨੀ ਏਅਰ ਫੋਰਸ ਦੇ ਜਹਾਜ਼ ਵੀ ਕਰਾਚੀ ਦੇ ਆਸਮਾਨ ਵਿਚ ਉਡਾਣ ਭਰਦੇ ਦੇਖੇ ਗਏ। ਭਾਵੇਂਕਿ ਪਾਕਿਸਤਾਨ ਨੇ ਕਿਸੇ ਅਜਿਹੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ।  ਪਾਕਿਸਤਾਨ ਵਿਚ ਕਥਿਤ ਲੜਾਕੂ ਜਹਾਜ਼ਾਂ ਦੇ ਉਡਾਣ ਭਰਨ ਦੀਆਂ ਖਬਰਾਂ ਦੇ ਬਾਅਦ ਲੋਕਾਂ ਵਿਚ ਦਰਿਸ਼ਤ ਦਾ ਮਾਹੌਲ ਹੈ।

Vandana

This news is Content Editor Vandana