ਕੋਰੋਨਾ ਨਾਲ ਡੂੰਘੇ ਵਿੱਤੀ ਸੰਕਟ ’ਚ ਫਸਿਆ ਪਾਕਿਸਤਾਨ

07/11/2020 2:22:27 AM

ਇਸਲਾਮਾਬਾਦ - ਪਾਕਿਸਤਾਨ ’ਚ ਕੋਰੋਨਾਵਾਇਰਸ ਦੇ ਮਾਮਲਿਆਂ ’ਚ ਵਾਧਾ ਦਰਮਿਆਨ ਦੇਸ਼ ਡੂੰਘੇ ਵਿੱਤੀ ਸੰਕਕਟ ’ਚ ਫੱਸ ਗਿਆ ਹੈ। ਏਸ਼ੀਆ ਟਾਈਮਜ਼ ਮੁਤਾਬਕ ਰਾਸ਼ਟਰੀ ਰਾਜਕੋਸ਼ੀ (ਫਿਸਕਲ) ਘਾਟਾ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 7 ਫਿਸਦੀ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਹ 9-10 ਫੀਸਦੀ ਤੋਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕੋਵਿਡ-19 ਕਾਰਣ ਸੂਬੇ ਦਾ ਮਾਲੀਆ ਡਿੱਗਦਾ ਹੀ ਜਾ ਰਿਹਾ ਹੈ।

ਕੋਰੋਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਨੇ 22 ਬਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਲਿਆ ਹੈ ਜੋ ਕਿ ਪਿਛਲੇ 2 ਸਾਲਾਂ ’ਚ ਦੇਸ਼ ਦੇ ਕੌਮਾਂਤੀਰ ਕਰਜ਼ੇ ਦੇ ਬੋਝ ਦਾ 35 ਫੀਸਦੀ ਹੈ। ਇਸ ਵਿਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਤੋਂ 5.5 ਬਿਲੀਅਨ ਅਮਰੀਕੀ ਡਾਲਰ, ਚੀਨ ਤੋਂ 6.7 ਬਿਲੀਅਨ ਅਮਰੀਕੀ ਡਾਲਰ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਏਸ਼ੀਆਈ ਵਿਕਾਸ ਬੈਂਕ (ਏ.ਡੀ. ਬੀ.) ਤੋ 4.8 ਬਿਲੀਅਨ ਅਮਰੀਕੀ ਡਾਲਰ ਕਰਜ਼ਾ ਸ਼ਾਮਲ ਹੈ।

ਘਰੇਲੂ ਕਰਜ਼ਾ 35 ਫੀਸਦੀ ਵਧਿਆ

ਇਸ ਦਰਮਿਆਨ, ਸਰਕਾਰ ਨੇ ਹਾਲ ਹੀ ਵਿਚ ਕੋਵਿਡ-19 ਦੇ ਕਹਿਰ ਕਾਰਣ ਲੱਗੇ ਆਰਥਿਕ ਝਟਕੇ ਨੂੰ ਘੱਟ ਕਰਨ ਲਈ ਤੇਜ਼ ਵਿੱਤ ਪੋਸ਼ਣ ਸਾਧਨ ਦੇ ਤਹਿਤ 1.39 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਕੀਤੇ ਹਨ। ਹਾਲਾਂਕਿ, ਇਹ ਮਦਦ ਦੇਸ਼ ਦੇ ਨੋਟ ਪਸਾਰੇ ਨੂੰ ਬਚਾਉਣ ਲਈ ਕਾਫੀ ਨਹੀਂ ਹੋਵੇਗੀ, ਜੋ ਵਿਸ਼ਵ ਬੈੱਕ ਮੁਤਾਬਕ ਜੁਲਾਈ ਤੋਂ ਮਾਰਚ 2020 ਤਕ 11.8 ਫੀਸਦੀ ਸੀ। ਮਾਰਚ ਅਖੀਰ ਤੱਕ ਇਮਰਾਨ ਖਾਨ ਦੇ 2 ਸਾਲ ਦੇ ਰਾਜ ਦੌਰਾਨ ਪਾਕਿਸਤਾਨ ਦਾ ਘਰੇਲੂ ਕਰਜ਼ਾ 35 ਫੀਸਦੀ ਵਧਕੇ 22.5 ਟ੍ਰਿਲੀਅਨ ਰੁਪਏ ਹੋ ਗਿਆ ਹੈ।

ਘਾਟੇ ਤੋਂ ਬਚਣ ਨੂੰ ਬਜਟ ’ਚ ਸਬਸਿਡੀ ਘਟਾਈ

ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਆਗਾ ਸ਼ਹਾਬ ਅਹਿਮਦ ਖਾਨ ਦੀ ਮੰਨੀਏ ਤਾਂ ਸਰਕਾਰ ਨੇ ਵੱਧਦੇ ਘਾਟੇ ਤੋਂ ਬਚਣ ਲਈ ਆਪਣੇ ਨਵੇਂ ਬਜਟ ’ਚ ਸਬਸਿਡੀ ਘਟਾ ਦਿੱਤੀ ਹੈ। ਪੈਟਰੋਲੀਅਮ ਮਾਲੀਆ, ਕੈਪਡ ਤਨਖਾਹ ਅਤੇ ਪੈਨਸ਼ਨ ’ਚ ਵਾਧਾ ਅਤੇ ਸੂਬੇ ਦੇ ਮਾਲੀਏ ’ਚ ਵੀ ਕਮੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਕੁਝ ਲੋੜੀਂਦੇ ਉਪਾਅ ਨਹੀਂ ਕੀਤੇ ਤਾਂ ਅਗਲੇ ਵਿੱਤੀ ਸਾਲ ’ਚ ਦੇਸ਼ ’ਚ ਮੌਦ੍ਰਿਕ ਸੰਕਟ ਹੋਰ ਡੂੰਘਾ ਹੋ ਸਕਦਾ ਹੈ।

Khushdeep Jassi

This news is Content Editor Khushdeep Jassi