ਪੂਰੀ ਜਾਣਕਾਰੀ ਦੇ ਬਿਨਾਂ ਅੱਤਵਾਦੀਆਂ ਵਿਰੁੱਧ ਕਾਰਵਾਈ ਨਹੀਂ ਕਰ ਸਕਦੇ : ਇਮਰਾਨ ਖਾਨ

05/01/2020 5:58:03 PM

ਇਸਲਾਮਾਬਾਦ (ਬਿਊਰੋ):: ਪਾਕਿਸਤਾਨ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਵਿਚ ਦਿੱਤੇ ਇਕ ਬਿਆਨ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਅਸਲ ਵਿਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਆਪਣੀ ਅੱਤਵਾਦੀ ਨਿਗਰਾਨੀ ਸੂਚੀ ਵਿਚੋਂ ਲੱਗਭਗ 4000 ਨਾਵਾਂ ਨੂੰ ਹਟਾ ਦਿੱਤਾ ਹੈ। ਅਜਿਹਾ ਉਸ ਨੇ ਨਾ ਸਿਰਫ ਘਰ ਵਿਚ ਸਗੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਵੀ ਆਪਣੇ ਅੱਤਵਾਦੀ ਰਿਕਾਰਡ ਨੂੰ ਸਾਫ ਕਰਨ ਦੀ ਇਕ ਪਹਿਲ ਦੇ ਤਹਿਤ ਕੀਤਾ ਹੈ। ਇਕ ਸੂਤਰ ਦਾ ਕਹਿਣਾ ਹੈ ਕਿ ਅੱਧੇ ਅੱਤਵਾਦੀਆਂ ਦੇ ਨਾਮ ਹਟਾ ਕੇ ਪਾਕਿਸਤਾਨ ਉਹਨਾਂ ਦੀ ਜਾਇਦਾਦਾਂ ਨੂੰ ਜ਼ਬਤ ਹੋਣ ਤੋਂ ਬਚਾਉਣ ਦਾ ਕੋਸ਼ਿਸ਼ ਕਰ ਰਿਹਾ ਹੈ। 

ਪਾਕਿਸਤਾਨ ਨੇ ਯੂ.ਐੱਨ.ਐੱਸ.ਸੀ. ਨਿਗਰਾਨੀ ਕਮੇਟੀ ਦੀ ਇਕ ਵਿਜਟਿੰਗ ਟੀਮ ਨੂੰ ਦੱਸਿਆ ਹੈਕਿ ਇਹ ਉਸਦੀ ਪਾਬੰਦੀਸ਼ੁਦਾ ਸੂਚੀ ਵਿਚ ਸੂਚੀਬੱਧ ਕਈ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕਰਨ ਵਿਚ ਅਸਮਰੱਥ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੇ ਪੈਨਲ ਨੇ ਉਸ ਨੂੰ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਹੈ। ਯੂ.ਐੱਨ.ਐੱਸ.ਸੀ. 1267 ਦੀ ਪਾਬੰਦੀ ਸੂਚੀ ਵਿਚ ਪਾਕਿਸਤਾਨ ਦੇ 130 ਅੱਤਵਾਦੀਆਂ ਦੇ ਨਾਮ ਸ਼ਾਮਲ ਹਨ। ਭਾਵੇਂਕਿ ਪਾਕਿਸਤਾਨ ਨੇ ਸੂਚੀ ਵਿਚੋਂ  ਸਿਰਫ 19 ਲੋਕਾਂ ਦੇ ਆਪਣੇ ਇੱਥੇ ਮੌਜੂਦ ਹੋਣ ਦੀ ਗੱਲ ਸਵੀਕਾਰ ਕੀਤਾ ਹੈ, ਜਿਸ ਵਿਚ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ ਸ਼ਾਮਲ ਹੈ। 

ਪਾਕਿਸਤਾਨ ਪਹਿਲਾਂ ਹੀ 2014 ਦੇ ਸੰਯੁਕਤ ਰਾਸ਼ਟਰ ਦੇ ਰਿਕਾਰਡ ਵਿਚ ਲਿਖੇ ਅੱਤਵਾਦੀ ਸਮੂਹ ਲਸ਼ਕਰ-ਏ-ਝਾਂਗਵੀ ਦੇ ਮੁੱਖ ਕਾਰਜਕਾਰੀ ਕਮਾਂਡਰ ਮਤੀਉਰ ਰਹਿਮਾਨ ਸਮੇਤ 6 ਅੱਤਵਾਦੀਆਂ ਦੇ ਨਾਮ ਹਟਾਉਣ ਲਈ ਯੂ.ਐੱਨ.ਐੱਸ.ਸੀ. ਨੂੰ ਕਹਿ ਚੁੱਕਾ ਹੈ। ਇਹ ਜਾਣਕਾਰੀ ਭਾਰਤੀ ਅਦਾਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਸੰਯੁਕਤ ਰਾਸ਼ਟਰ ਦੀ ਵਿਸ਼ਲੇਸ਼ਣਾਤਮਕ ਸਹਾਇਤਾ ਅਤੇ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੀ ਟੀਮ 9 ਤੋਂ 13 ਮਾਰਚ ਨੂੰ ਪੰਜ ਦਿਨਾਂ ਦੀ ਯਾਤਰਾ 'ਤੇ ਪਾਕਿਸਤਾਨ ਪਹੁੰਚੀ ਸੀ, ਜਿਸ ਨੂੰ ਉਸ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ਵਿਚ ਅੱਤਵਾਦੀ ਸੰਬੰਧਾਂ ਵਾਲੇ ਵਿਅਕਤੀਆਂ ਦੀ ਜਨਮ ਤਰੀਕ, ਕੌਮੀਅਤ, ਆਈ.ਡੀ. ਨੰਬਰ, ਪਾਸਪੋਰਟ ਨੰਬਰ ਜਾਂ ਵਿਸ਼ੇਸ਼ ਪਤਾ ਨਹੀਂ ਹੈ। ਇਸ ਲਈ ਉਹ ਕਾਰਵਾਈ ਨਹੀਂ ਕਰ ਪਾਇਆ। 

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਕੋਰੋਨਾ ਕਾਰਨ ਬੱਚਿਆਂ 'ਚ ਫੈਲ ਰਹੀ ਹੈ ਇਕ ਦੁਰਲੱਭ ਬੀਮਾਰੀ

ਪਾਕਿਸਤਾਨ ਤੋਂ ਜਦੋਂ ਘਰੇਲੂ ਅੱਤਵਾਦੀ ਨਿਗਰਾਨੀ ਸੂਚੀ ਵਿਚੋਂ 1800 ਨਾਵਾਂ ਨੂੰ ਹਟਾਉਣ ਦੇ ਬਾਰੇ ਵਿਚ ਪੁੱਛਿਆ ਗਿਆ ਉਦੋਂ ਵੀ ਉਸ ਨੇ ਇਸੇ ਤਰ੍ਹਾਂ ਦਾ ਸਪੱਸ਼ਟੀਕਰਨ ਦਿੱਤਾ ਸੀ। ਅਕਤੂਬਰ 2018 ਵਿਚ ਪਾਕਿਸਤਾਨ ਨੇ ਇਸ ਸੂਚੀ ਨੂੰ ਅੱਤਵਾਦੀ ਵਿਰੋਧੀ ਨਿਗਰਾਨੀ ਪੁਲਿਸ ਵਿੱਤੀ ਕਾਰਵਾਈ ਟਾਸਕ ਫੋਰਸ (FATF) ਨੂੰ ਦਿਖਾਇਆ ਸੀ ਅਤੇ ਕਿਹਾ ਸੀ ਕਿ ਉਹ ਅੱਤਵਾਦੀਆਂ ਵਿਰੁੱਧ ਸਖਤ ਕਾਰਵਾਈ ਕਰੇਗਾ। ਐੱਫ.ਏ.ਟੀ.ਐੱਫ. ਦੇ ਰਿਕਾਰਡ ਦੇ ਮੁਤਾਬਕ ਇਸ ਅੱਤਵਾਦੀ ਨਿਗਰਾਨੀ ਸੂਚੀ ਵਿਚ 7600 ਅੱਤਵਾਦੀਆਂ ਦੇ ਨਾਮ ਸੀ।

Vandana

This news is Content Editor Vandana