ਕੋਰੋਨਾ, ਕਸ਼ਮੀਰ ਤੇ FATF ਮਾਮਲੇ ''ਚ ਇਮਰਾਨ ਅਸਫਲ, ਪਾਕਿ ਫੌਜ ਨੇ ਕੀਤਾ ਸਾਈਡਲਾਈਨ

04/26/2020 5:58:19 PM

ਇਸਲਾਮਾਬਾਦ (ਬਿਊਰੋ): ਕੋਵਿਡ-19 ਦੇ ਕਹਿਰ ਨਾਲ ਪਾਕਿਸਤਾਨ ਵਿਚ ਵੀ ਹਾਲਤ ਚਿੰਤਾਜਨਕ ਬਣੇ ਹੋਏ ਹਨ।ਦੇਸ਼ ਵਿਚ 12,670 ਲੋਕ ਇਨਫੈਕਟਿਡ ਹਨ ਅਤੇ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਸੰਕਟ ਦੀ ਘੜੀ ਵਿਚ ਇਮਰਾਨ ਖਾਨ ਆਪਣੀ ਹੀ ਜਨਤਾ ਲਈ 'ਬੇਗਾਨੇ' ਹੋ ਗਏ ਹਨ। ਅਸਲ ਵਿਚ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਨੇ ਇਮਰਾਨ ਨੂੰ ਸਾਈਡਲਾਈਨ ਕਰ ਦਿੱਤਾ ਹੈ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਖੁਦ ਹੀ ਇਸ ਜੰਗ ਦੀ ਕਮਾਨ ਸਾਂਭ ਲਈ ਹੈ।

ਇਕ ਪਾਸੇ ਪਾਕਿਸਤਾਨ ਵਿਚ ਡਾਕਟਰਾਂ ਨੂੰ ਕਿੱਟ ਨਹੀਂ ਮਿਲ ਰਹੀ ਅਤੇ ਉਹ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਦੂਜੇ ਪਾਸੇ ਸਿੰਧ ਸਰਕਾਰ ਅਤੇ ਇਮਰਾਨ ਸਰਕਾਰ ਦੇ ਵਿਚ ਤਣਾਅ ਵੱਧ ਗਿਆ ਹੈ। ਕੋਰੋਨਾਵਾਇਰਸ ਨਾਲ ਇਸ ਜੰਗ ਵਿਚ ਸਖਤ ਫੈਸਲੇ ਲੈਣ ਅਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਲਗਾਉਣ ਵਿਚ ਅਸਫਲ ਰਹਿਣ ਦੇ ਬਾਅਦ ਫੌਜ ਮੁਖੀ ਨੇ ਇਮਰਾਨ ਖਾਨ ਨੂੰ ਸਾਈਡਲਾਈਨ ਕਰ ਦਿੱਤਾ ਹੈ।

ਫੌਜ ਨੇ ਬਦਲਿਆ ਇਮਰਾਨ ਦਾ ਫੈਸਲਾ
ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 22 ਮਾਰਚ ਨੂੰ ਇਮਰਾਨ ਖਾਨ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਦੇਸ਼ ਵਿਚ ਲਾਕਡਾਊਨ ਨਹੀਂ ਕਰੇਗੀ। ਉਹਨਾਂ ਦਾ ਤਰਕ ਸੀ ਕਿ ਇਸ ਨਾਲ ਗਰੀਬ ਜਨਤਾ ਭੁੱਖੀ ਮਰ ਜਾਵੇਗੀ। ਇਮਰਾਨ ਦੇ ਇਸ ਐਲਾਨ ਦੇ 24 ਘੰਟੇ ਦੇ ਬਾਅਦ ਹੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਖਤਿਆਰ ਨੇ ਐਲਾਨ ਕੀਤਾ ਕਿ ਫੌਜ ਦੇਸ਼ ਵਿਚ ਲਾਕਡਾਊਨ ਕਰਨ 'ਤੇ ਵਿਚਾਰ ਕਰੇਗੀ ਤਾਂ ਜੋ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। 

ਇਸ ਦੇ ਬਾਅਦ ਪੂਰੇ ਦੇਸ਼ ਵਿਚ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਫੌਜ ਹੀ ਹੁਣ ਦੇਸ਼ ਵਿਚ ਕੋਰੋਨਾਵਾਇਰਸ ਨਾਲ ਲੜਨ ਦੀ ਪੂਰੀ ਰਣਨੀਤੀ ਬਣਾ ਰਹੀ ਹੈ। ਫੌਜ ਦੇ ਚਲਾਕ ਜਨਰਲ ਕੋਰੋਨਾਵਾਇਰਸ ਸੰਕਟ ਨੂੰ ਇਕ ਮੌਕੇ ਦੇ ਰੂਪ ਵਿਚ ਲੈ ਰਹੇ ਹਨ। ਉਹ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇਮਰਾਨ ਖਾਨ ਦੇਸ਼ ਨੂੰ ਸੰਭਾਲਣ ਵਿਚ ਅਸਮਰੱਥ ਹਨ ਅਤੇ ਫੌਜ ਹੀ ਕੋਰੋਨਾ ਤੋਂ ਦੇਸ਼ ਨੂੰ ਬਚਾ ਸਕਦੀ ਹੈ। ਉੱਧਰ ਇਮਰਾਨ ਦੀ ਭੂਮਿਾਕਾ ਹੁਣ ਆਪਣੇ ਹੀ ਦੇਸ਼ ਵਿਚ ਬੇਗਾਨਿਆਂ ਵਾਂਗ ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ : 15 ਮਈ ਤੱਕ ਅੰਤਰਰਾਸ਼ਟਰੀ ਉਡਾਣਾਂ ਰੱਦ, ਹੁਣ ਤੱਕ 265 ਲੋਕਾਂ ਦੀ ਮੌਤ

ਸਰਕਾਰ ਨੇ ਛੱਡਿਆ ਟੋਇਆ, ਫੌਜ ਭਰਨ 'ਚ ਲੱਗੀ
ਪਾਕਿਸਤਾਨੀ ਫੌਜ ਦੇ ਇਕ ਰਿਟਾਇਰ ਜਨਰਲ ਨੇ ਕਿਹਾ,''ਇਮਰਾਨ ਸਰਕਾਰ ਨੇ ਆਪਣੀ ਕੋਰੋਨਾਵਾਇਰਸ ਨਾਲ ਲੜਨ ਦੀ ਰਣਨੀਤੀ ਵਿਚ ਵੱਡਾ ਟੋਇਆ ਛੱਡ ਦਿੱਤਾ।ਫੌਜ ਇਸ ਟੋਏ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੌਜ ਦੇ ਕੋਲ ਕੋਈ ਵਿਕਲਪ ਨਹੀਂ ਸੀ।'' ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨਾਲ ਜੰਗ ਦੀ ਪੂਰੀ ਰਣਨੀਤੀ 'ਤੇ ਫੌਜ ਦੇ ਜਨਰਲਾਂ ਦੀ ਨਜ਼ਰ ਵਿਚ ਇਮਰਾਨ ਖਾਨ ਦੀ ਇਕ ਹੋਰ ਨੀਤੀਗਤ ਅਸਫਲਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਇਸ ਗੱਲ ਨਾਲ ਵੀ ਇਮਰਾਨ ਨਾਲ ਬਹੁਤ ਨਾਰਾਜ਼ ਹੈ ਕਿ ਉਹ ਕਸ਼ਮੀਰ ਦੇ ਮੁੱਦੇ 'ਤੇ ਅੰਤਰਰਾਸ਼ਟਰੀ ਧਿਆਨ ਨਹੀਂ ਖਿੱਚ ਸਕੇ। ਇਹੀ ਨਹੀਂ ਇਮਰਾਨ ਖਾਨ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਵੀ ਪਾਕਿਸਤਾਨ ਨੂੰ ਨਹੀਂ ਕੱਢਵਾ ਸਕੇ। ਸਾਲ 2018 ਵਿਚ ਫੌਜ ਦੇ ਮੌਢਿਆਂ 'ਤੇ ਸਵਾਰ ਹੋ ਕੇ ਸੱਤਾ ਦਾ ਸਵਾਦ ਲੈਣ ਵਾਲੇ ਇਮਰਾਨ ਖਾਨ ਦੀ ਹੁਣ ਫੌਜ ਮੁਖੀ ਜਨਰਲ ਕਮਰ ਜਾਵੇਦਾ ਬਾਜਵਾ ਨਾਲ ਨਹੀਂ ਬਣ ਰਹੀ।

ਪੀ.ਐੱਮ. ਨਹੀਂ ਲੈਣਗੇ ਫੈਸਲਾ ਤਾਂ ਕੋਈ ਹੋਰ ਲਵੇਗਾ
ਪਾਕਿਸਤਾਨ ਵਿਚ ਵਿਰੋਧੀ ਧਿਰ ਦੀ ਪਾਰਟੀ ਪਾਕਿਸਤਾਨ ਪੀਪਲਜ਼ ਦੀ ਇਕ ਸਾਂਸਦ ਨਫੀਸਾ ਸ਼ਾਹ ਨੇ ਕਿਹਾ,''ਐਮਰਜੈਂਸੀ ਦੇ ਸਮੇਂ ਇਕ ਨੇਤਾ ਨੇ ਸਪੱਸ਼ਟ ਫੈਸਲੇ ਲੈਣੇ ਹੁੰਦੇ ਹਨ ਅਤੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਹੈ। ਤੁਸੀਂ ਘਬਰਾ ਨਹੀਂ ਸਕਦੇ।'' ਦੱਖਣੀ ਏਸ਼ੀਆ ਮਾਮਲਿਆਂ ਦੇ ਮਾਹਰ ਸੱਜਣ ਗੋਹੇਲ ਕਹਿੰਦੇ ਹਨ,''ਪੂਰੀ ਦੁਨੀਆ ਸਖਤ ਲਾਕਡਾਊਨ ਦੀ ਸਲਾਹ ਦੇ ਰਹੀ ਹੈ। ਜੇਕਰ ਇਮਰਾਨ ਫੈਸਲਾਕੁੰਨ ਫੈਸਲਾ ਨਹੀਂ ਲੈਣਗੇ ਤਾਂ ਇਹੀ ਫੈਸਲਾ ਕੋਈ ਹੋਰ ਲਵੇਗਾ।''

Vandana

This news is Content Editor Vandana