ਪਕਿਸਤਾਨ ’ਚ ਸਰਕਾਰ ਨੇ ਦਿਖਾਈ ਸਖਤੀ, ਗਾਈਡਲਾਈਨਜ਼ ਨਾ ਮੰਨਣ ਵਾਲੇ 32 ਸਕੂਲ-ਕਾਲਜ ਕੀਤੇ ਸੀਲ

09/19/2020 12:40:34 AM

ਇਸਲਾਮਾਬਾਦ-ਪਾਕਿਸਤਾਨ ਨੇ ਆਪਣੇ ਦੇਸ਼ ’ਚ ਸਕੂਲ-ਕਾਲਜ ਖੁੱਲ੍ਹਣ ਦੇ 48 ਘੰਟਿਆਂ ਦੇ ਅੰਦਰ ਹੀ ਸਰਕਾਰ ਵੱਲੋਂ ਜਾਰੀ ਕੋਵਿਡ-19 ਗਾਈਡਲਾਈਨ ਨਾ ਮੰਨਣ ਵਾਲੇ ਸਕੂਲਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਵੀਰਵਾਰ ਨੂੰ ਸਰਕਾਰ ਨੇ 32 ਸੰਸਥਾਵਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨ ਨੇ ਭਾਰਤ ਤੋਂ ਇਕ ਹਫਤੇ ਪਹਿਲਾਂ 14 ਸਤੰਬਰ ਨੂੰ ਹੀ ਸਕੂਲ-ਕਾਲਜ ਖੋਲ੍ਹ ਦਿੱਤੇ ਸਨ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਆਪਰੇਸ਼ੰਸ ਸੈਂਟਰ ਵੱਲੋਂ ਦੱਸਿਆ ਗਿਆ ਹੈ ਕਿ ਪਹਿਲੇ ਸ਼ੁਰੂਆਤੀ 48 ਘੰਟਿਆਂ ’ਚ ਜੋਂ 22 ਸੰਸਥਾਨ ਬੰਦ ਕਰ ਕੀਤੀਆਂ ਗਈਆਂ ਉਨ੍ਹਾਂ ’ਚ 16 ਖੈਬਰ ਪਖਤੂਨਖਾ ਇਲਾਕੇ ਦੇ ਸਨ।

ਉੱਥੇ ਸੀਲ ਕੀਤੇ ਸੂਕਲ ਕਾਲਜਾਂ ’ਚੋਂ ਪੰਜ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਅਤੇ ਇਕ ਇਸਲਾਮਾਬਾਦ ਦਾ ਹੈ। ਉੱਥੇ ਸਿੰਧ ਸਰਕਾਰ ਨੇ ਵੀ ਅਜਿਹੇ 10 ਸਕੂਲ ਕਾਲਜ ਸੀਲ ਕੀਤੇ ਜੋ ਕੋਵਿਡ-19 ਨੂੰ ਲੈ ਕੇ ਜਾਰੀ ਐੱਸ.ਓ.ਪੀ. ਨੂੰ ਨਹੀਂ ਮੰਨ ਰਹੇ ਸਨ। ਇਸ ਤੋਂ ਇਲਾਵਾ ਇਥੇ ਕੋਵਿਡ-19 ਕੇਸ ਵੀ ਰਿਪੋਰਟ ਹੋਏ ਸਨ। ਦੱਸ ਦੇਈਏ ਕਿ ਕੋਰੋਨਾ ਸੰਕਟ ’ਚ ਪਾਕਿਤਸਾਨ ਦੇ ਰਵੱਈਏ ਨੂੰ ਲੈ ਕੇ ਪੂਰੀ ਦੁਨੀਆ ’ਚ ਉਸ ਦੀ ਤਾਰੀਫ ਹੋ ਰਹੀ ਹੈ।

ਇਥੇ ਤੱਕ ਕਿ ਡਬਲਯੂ.ਐੱਚ.ਓ. ਨੇ ਵੀ ਪਾਕਿਸਤਾਨ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਪੂਰੀ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਕੋਰੋਨਾ ’ਤੇ ਕੰਟਰੋਲ ਪਾਇਆ ਹੈ। ਉੱਥੇ ਪਾਕਿਸਤਾਨ ਸਰਕਾਰ ਵੀ ਕਿਤੇ ਨਾ ਕਿਤੇ ਇਸ ਰਵੱਈਏ ਨੂੰ ਬਰਕਰਾਰ ਰੱਖਦੇ ਹੋ ਆਉਣ ਵਾਲੇ ਸਮੇਂ ’ਚ ਵੀ ਕੋਰੋਨਾ ’ਤੇ ਕਾਬੂ ਪਾਉਣ ਨੂੰ ਲੈ ਕੇ ਸਖਤੀ ਵਰਤ ਰਹੀ ਹੈ। ਪਾਕਿਤਸਾਨ ਸਰਕਾਰ ਨੇ ਕੋਵਿਡ-19 ਨੂੰ ਰੋਕਣ ਲਈ ਸਕੂਲ-ਕਾਲਜਾਂ ਲਈ ਪੂਰੀ ਗਾਈਡਲਾਈਨ ਤਿਆਰ ਕੀਤੀ ਸੀ ਅਤੇ ਇਸ ਨੂੰ ਸਖਤੀ ਨਾਲ ਪਾਲਣ ਕਰਨ ਨੂੰ ਕਿਹਾ ਸੀ।

Karan Kumar

This news is Content Editor Karan Kumar