ਪਾਕਿ ਨੇ ਵਧਾਈ ਮਸੂਦ ਅਜ਼ਹਰ ਦੀ ਸੁਰੱਖਿਆ, ਜੈਸ਼ ਦੇ ਦਫਤਰ 'ਚ ਪੁਲਸ ਤਾਇਨਾਤ

02/22/2019 8:19:54 PM

ਲਾਹੌਰ (ਵੈਬ ਡੈਸਕ)-ਪੁਲਵਾਮਾ ਹਮਲੇ ਲਈ ਜਿੰਮੇਵਾਰ ਮਨੀ ਜਾਂਦੀ ਜੈਸ਼ ਏ ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਦੀ ਸੁਰੱਖਿਆ ਪਾਕਿ ਸਰਕਾਰ ਵਲੋਂ ਦੇਰ ਸ਼ਾਮ ਵਧਾ ਦਿੱਤੀ ਗਈ ਹੈ. ਇਸ ਦੇ ਨਾਲ ਹੀ ਪਾਕਿ ਸਰਕਾਰ ਨੂੰ ਜੈਸ਼-ਏ-ਮੁਹੰਮਦ ਨਾਮੀ ਅੱਤਵਾਦੀ ਸੰਗਠਨ ਦੇ ਬਹਾਵਲਪੁਰ 'ਚ ਸਥਿਤ ਮੁਖ ਦਫਤਰ ਅੱਗੇ ਵੱਡੀ ਗਿਣਤੀ 'ਚ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਇਹ ਸੁਰੱਖਿਆ ਮੁਲਾਜ਼ਮ ਲਹਿੰਦੇ ਪੰਜਾਬ ਦੀ ਪੁਲਸ ਦੇ ਹਨ। 
ਜ਼ਿਕਰਯੋਗ ਹੈ ਕਿ ਇਸ ਸੰਬੰਧੀ ਪਾਕਿ ਸਰਕਾਰ ਉਲਟ ਦਾਅਵਾ ਕਰ ਰਹੀ ਹੈ ਕਿ ਉਸ ਨੇ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਜੈਸ਼ ਦੇ ਸਕੂਲ, ਮਦਰਸੇ ਨੂੰ ਪਾਕਿ ਸਰਕਾਰ ਨੇ ਕਬਜ਼ੇ 'ਚ ਲਿਆ ਹੈ। 

Hardeep kumar

This news is Content Editor Hardeep kumar