ਪਾਕਿ ਸਰਕਾਰ ਨੇ ''ਆਜ਼ਾਦੀ ਮਾਰਚ'' ਦੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਗੱਲਬਾਤ ਦਾ ਸੱਦਾ

11/08/2019 4:33:09 PM

ਇਸਲਾਮਾਬਾਦ— ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਧਰਮਗੁਰੂ ਤੇ ਨੇਤਾ ਮੌਲਾਨਾ ਫਜ਼ਲੁਰ ਰਹਿਮਾਨ ਦੀ ਅਗਵਾਈ 'ਚ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਖਤਮ ਕਰ ਵਿਵਾਦਾਂ ਨੂੰ ਸੁਲਝਾਉਣ ਦੇ ਲਈ ਗੱਲਬਾਤ ਲਈ ਗੋਲ ਮੇਜ਼ 'ਤੇ ਆਉਣ ਲਈ ਕਿਹਾ। ਹਾਲਾਂਕਿ 8 ਦਿਨ ਤੋਂ ਅੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਅਸਤੀਫਾ ਦਿੱਤੇ ਜਾਣ ਤੱਕ ਧਰਨਾ ਖਤਮ ਕਰਨ ਤੋਂ ਇਨਕਾਰ ਕਰ ਰਹੇ ਹਨ।

ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਨੇਤਾ ਰਹਿਮਾਨ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਇਸਲਾਮਾਬਾਦ 'ਚ ਆਜ਼ਾਦੀ ਮਾਰਚ ਦੇ ਤਹਿਤ ਪ੍ਰਦਰਸ਼ਨ ਹੋ ਰਹੇ ਹਨ। ਰਹਿਮਾਨ ਦਾ ਦੋਸ਼ ਹੈ ਕਿ ਖਾਨ ਨੇ 2018 ਦੀਆਂ ਆਮ ਚੋਣਾਂ ਦੌਰਾਨ ਧੋਖਾਧੜੀ ਕੀਤੀ ਹੈ। ਰਹਿਮਾਨ ਨੇ ਵੀਰਵਾਰ ਰਾਤ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵਰਕਰਾਂ ਨੂੰ ਉਦੋਂ ਤੱਕ ਗੱਲਬਾਤ ਲਈ ਮੇਜ਼ 'ਤੇ ਨਹੀਂ ਆਉਣਾ ਚਾਹੀਦਾ ਜਦੋਂ ਤੱਕ ਇਮਰਾਨ ਖਾਨ ਅਸਤੀਫਾ ਨਾ ਦੇ ਦੇਣ। ਰੱਖਿਆ ਮੰਤਰੀ ਪਰਵੇਜ਼ ਖੱਟਕ ਨੇ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਦੇ ਮੇਜ਼ 'ਤੇ ਆਉਣਾ ਚਾਹੀਦਾ ਹੈ।

ਡਾਨ ਅਖਬਾਰ ਨੇ ਸਰਕਾਰ ਵਲੋਂ ਗੱਲਬਾਤ ਕਮੇਟੀ ਦੀ ਅਗਵਾਈ ਕਰ ਰਹੇ ਖੱਟਕ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਤੁਸੀਂ ਬੈਠੇ ਰਹੋ, ਪਰ ਦੇਸ਼ ਨੂੰ ਨੁਕਸਾਨ ਨਾ ਪਹੁੰਚਾਓ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਹਿਮਾਨ, ਸਰਕਾਰ ਦੀ ਗੱਲਬਾਤ ਕਮੇਟੀ ਨਾਲ ਗੱਲਬਾਤ ਨੂੰ ਸਮੇਂ ਦੀ ਬਰਬਾਦੀ ਮੰਨਦੇ ਹਨ। ਖੱਟਕ ਨੇ ਕਿਹਾ ਕਿ ਉਹ ਸੁਣਨ ਤੱਕ ਲਈ ਤਿਆਰ ਨਹੀਂ ਹਨ। ਮੌਲਾਨਾ ਸਾਹਿਬ ਕਹਿੰਦੇ ਹਨ ਕਿ ਇਹ ਜਿਰਗਾ (ਸੰਸਦ) ਸਮੇਂ ਦੀ ਬਰਬਾਦੀ ਹੈ। ਤਾਂ ਠੀਕ ਹੈ, ਅਸੀਂ ਤੁਹਾਡੇ ਨਾਲ ਸਮੇਂ ਦੀ ਬਰਬਾਦੀ ਕਰਦੇ ਹਾਂ। ਹਾਲਾਂਕਿ ਵਿਰੋਧੀ ਮੈਂਬਰਾਂ ਨੇ ਧਮਕੀ ਦਿੱਤੀ ਕਿ ਜੇ.ਯੂ.ਆਈ.-ਐੱਫ ਦਾ ਧਰਨਾ ਜਾਰੀ ਰਹੇਗਾ।

Baljit Singh

This news is Content Editor Baljit Singh