ਗੋਪਾਲ ਚਾਵਲਾ ਨੂੰ ਲੈ ਕੇ ਪਾਕਿ ਦਾ ਝੂਠ ਆਇਆ ਸਾਹਮਣੇ

07/15/2019 4:50:08 PM

ਇਸਲਾਮਾਬਾਦ (ਬਿਊਰੋ)— ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮਤਭੇਦਾਂ ਨੂੰ ਦੂਰ ਕਰਨ ਲਈ ਐਤਵਾਰ ਨੂੰ ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਾਲੇ ਦੂਜੇ ਦੌਰ ਦੀ ਵਾਰਤਾ ਹੋਈ। ਬੈਠਕ ਵਿਚ ਮਹੱਤਵਪੂਰਣ ਮੁੱਦਿਆਂ 'ਤੇ ਗੱਲਬਾਤ ਹੋਈ। ਬੈਠਕ ਵਿਚ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਗੋਪਾਲ ਸਿੰਘ ਚਾਵਲਾ ਨੂੰ ਪੀ.ਐੱਸ.ਜੀ.ਪੀ.ਐੱਸ. ਵਿਚੋਂ ਕੱਢੇ ਜਾਣ ਦੀ ਅਧਿਕਾਰਕ ਪੁਸ਼ਟੀ ਕੀਤੀ ਗਈ ਸੀ। ਇਸ ਬਾਰੇ ਵਿਚ ਹੁਣ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨੂੰ ਧੋਖਾ ਦੇਣ ਦਾ ਕੰਮ ਕੀਤਾ ਹੈ। 

ਅਸਲ ਵਿਚ ਭਾਰਤ ਦੇ ਇਤਰਾਜ਼ ਦੇ ਬਾਅਦ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਸਕੱਤਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਭਾਵੇਂਕਿ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਚਾਵਲਾ ਪੀ.ਐੱਸ.ਜੀ.ਪੀ.ਸੀ. ਦੇ ਕੰਟਰੋਲ ਵਾਲੀ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਦਾ ਮੈਂਬਰ ਬਣਿਆ ਰਹੇਗਾ ਅਤੇ ਈ.ਟੀ.ਪੀ.ਬੀ. ਵਿਚ ਇਕ ਗੈਰ-ਸਰਕਾਰੀ ਮੈਂਬਰ ਦੇ 'ਤੌਰ 'ਤੇ ਕੰਮ ਕਰਦਾ ਰਹੇਗਾ। ਸੂਤਰਾਂ ਮੁਤਾਬਕ ਚਾਵਲਾ ਹਾਲੇ ਵੀ ਮੂਲ ਬੌਡੀ ਦੇ ਮੈਂਬਰ ਦੇ ਰੂਪ ਵਿਚ ਪੀ.ਐੱਸ.ਜੀ.ਪੀ.ਸੀ. ਦੇ ਕੰਮਕਾਜ ਵਿਚ ਦਖਲ ਅੰਦਾਜ਼ੀ ਕਰ ਸਕਦਾ ਹੈ।

ਭਾਰਤ ਵੱਲੋਂ ਸਿੱਖ ਸੰਗਠਨ ਵਿਚੋਂ ਖਾਲਿਸਤਾਨੀ ਤੱਤਾਂ ਨੂੰ ਹਟਾਉਣ ਲਈ ਪਾਕਿਸਤਾਨ 'ਤੇ ਲਗਾਤਾਰ ਦਬਾਅ ਬਣਾਉਣ ਦੇ ਬਾਅਦ ਗੋਪਾਲ ਸਿੰਘ ਚਾਵਲਾ ਨੂੰ ਪੀ.ਐੱਸ.ਜੀ.ਪੀ.ਸੀ. ਦੇ ਸਕੱਤਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਭਾਵੇਂਕਿ ਹਾਲੇ ਵੀ ਪੀ.ਐੱਸ.ਜੀ.ਪੀ.ਸੀ. ਵਿਚ ਖਾਲਿਸਤਾਨੀ ਤੱਤ ਮੌਜੂਦ ਹਨ। 10 ਜੁਲਾਈ ਨੂੰ ਹੋਈ ਬੋਰਡ ਮੀਟਿੰਗ ਵਿਚ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਪ੍ਰਧਾਨ ਡਾਕਟਰ ਅਮੀਰ ਅਹਿਮਦ ਨੇ ਗੋਪਾਲ ਸਿੰਘ ਵਿਰੁੱਧ ਕਾਰਵਾਈ ਦੇ ਸੰਕੇਤ ਦਿੱਤੇ ਸਨ। 

ਸਭ ਤੋਂ ਵੱਡੀ ਗੱਲ ਇਹ ਹੈ ਕਿ ਖਾਲਿਸਤਾਨੀ ਨੇਤਾ 12 ਜੁਲਾਈ ਨੂੰ ਗੁਜਰਾਂਵਾਲਾ ਵਿਚ ਈ.ਟੀ.ਪੀ.ਬੀ. ਮੈਂਬਰ ਦੇ ਰੂਪ ਵਿਚ ਵੀ ਮੌਜੂਦ ਸਨ, ਜਦੋਂ 6ਵੇਂ ਸਿੱਖ ਗੁਰੂ ਹਰ ਗੋਬਿੰਦ ਸਾਹਿਬ ਨੂੰ ਸਮਰਪਿਤ ਗੁਰਦੁਆਰਾ ਖਾਰਾ ਸਾਹਿਬ 72 ਸਾਲ ਦੀ ਮਿਆਦ ਦੇ ਬਾਅਦ ਪਹਿਲੀ ਵਾਰ ਖੋਲ੍ਹਿਆ ਗਿਆ ਸੀ। ਨਵੇਂ ਪੀ.ਐੱਸ.ਜੀ.ਪੀ.ਸੀ. ਦੇ ਜ਼ਿਆਦਾਤਰ ਅਹੁਦੇਦਾਰ ਹਾਰਡਲਾਈਨਰ ਖਾਲਿਸਤਾਨ ਕਾਰਕੁੰਨਾਂ ਦੇ ਰੂਪ ਵਿਚ ਨਹੀਂ ਜਾਣੇ ਜਾਂਦੇ ਪਰ ਪਾਕਿਸਤਾਨ ਵਿਚ ਹਰੇਕ ਸਿੱਖ ਕੱਟੜਪੰਥੀਆਂ ਅਤੇ ਆਈ.ਐੱਸ.ਆਈ. ਦੇ ਦਬਾਅ ਹੇਠ ਇਕ ਵੱਖਰੇ ਦੇਸ਼ ਦੀ ਮੰਗ ਦਾ ਸਮਰਥਨ ਕਰਦਾ ਹੈ। ਪੀ.ਐੱਸ.ਜੀ.ਪੀ.ਐੱਸ. ਦੇ ਨਵੇਂ ਮੈਂਬਰਾਂ ਵਿਚੋਂ ਇਕ ਅਮੀਰ ਸਿੰਘ ਮਸ਼ਹੂਰ ਖਾਲਿਸਤਾਨ ਸਮਰਥਕ ਹੈ ਜੋ ਪਾਕਿਸਤਾਨ ਦੇ ਪੰਜਾਬ ਸੂਬੇ ਨਾਲ ਸਬੰਧਤ ਹੈ, ਜਿੱਥੇ ਜਮਾਤ-ਉਦ-ਦਾਅਵਾ ਦਾ ਮੁਖੀ ਹਾਫਿਜ਼ ਸਈਦ ਕਥਿਤ ਰੂਪ ਨਾਲ ਅੱਤਵਾਦ ਦਾ ਵਿਤਪੋਸ਼ਣ ਕਰਦਾ ਰਿਹਾ ਹੈ। ਇਸ ਲਈ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਪਾਕਿਸਤਾਨੀ ਸਿੱਖ ਨੇੜਲੇ ਭਵਿੱਖ ਵਿਚ ਖਾਲਿਸਤਾਨ ਦੀ ਮੰਗ ਨਹੀਂ ਕਰਨਗੇ।

Vandana

This news is Content Editor Vandana