ਗੋਪਾਲ ਚਾਵਲਾ ਨੂੰ ਲੈ ਕੇ ਪਾਕਿ ਲਗਾਤਾਰ ਬੋਲਦਾ ਰਿਹਾ ਝੂਠ

01/06/2020 4:00:45 PM

ਇਸਲਾਮਾਬਾਦ (ਬਿਊਰੋ):: ਪਾਕਿਸਤਾਨ ਸ਼ੁਰੂ ਤੋਂ ਹੀ ਗੋਪਾਲ ਚਾਵਲਾ ਨੂੰ ਲੈ ਕੇ ਭਾਰਤ ਨਾਲ ਝੂਠ ਬੋਲਦਾ ਰਿਹਾ ਹੈ। ਇਸ ਸਬੰਧੀ ਕਈ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹਾਲ ਹੀ ਦੇ ਦਿਨਾਂ ਵਿਚ ਭਾਰਤ ਨੇ 27 ਮਾਰਚ, 2019 ਨੂੰ ਐਲਾਨੀ 10 ਮੈਂਬਰੀ PSGPC ਕਮੇਟੀ ਵਿਚ ਗੋਪਾਲ ਚਾਵਲਾ ਦੇ ਸ਼ਾਮਲ ਹੋਣ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਸੀ। ਇਸ ਸਬੰਧੀ ਜਾਣਕਾਰੀ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਦੇ ਸਾਬਕਾ ਫੈਡਰਲ ਮੰਤਰੀ ਫਵਾਦ ਚੌਧਰੀ ਹੁਸੈਨ ਨੇ ਦਿੱਤੀ ਸੀ। ਭਾਵੇਂਕਿ ਭਾਰਤ ਦੇ ਦਬਾਅ ਹੇਠ ਪਾਕਿਸਤਾਨੀ ਸਰਕਾਰ ਨੇ ਇਸ ਕਮੇਟੀ ਨੂੰ ਭੰਗ ਕਰ ਦਿੱਤਾ ਅਤੇ PSGPC ਵਿਚੋਂ ਚਾਵਲਾ ਨੂੰ ਹਟਾ ਦਿੱਤਾ ਗਿਆ ਪਰ ਬਾਅਦ ਵਿਚ 19 ਅਪ੍ਰੈਲ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇਕ ਗੈਰ ਸਰਕਾਰੀ ਮੈਂਬਰ ਦੇ ਰੂਪ ਵਿਚ ਸ਼ਾਮਲ ਕਰਕੇ ਉਸ ਨੂੰ ਤਰੱਕੀ ਦੇ ਦਿੱਤੀ। 

ਫਿਰ ਭਾਰਤ ਨੇ ਡਿਪਲੋਮੈਟਿਕ ਚੈਨਲਾਂ ਜ਼ਰੀਏ ਪਾਕਿਸਤਾਨ ਨੂੰ ਇਕ ਮੌਖਿਕ ਜਵਾਬ ਦੇਣ ਲਈ ਮਜਬੂਰ ਕੀਤਾ। ਇਸ ਕਾਰਨ ਪਾਕਿਸਤਾਨ ਸਰਕਾਰ ਬਿਆਨ ਜਾਰੀ ਕਰਦੀ ਰਹੀ ਕਿ ਚਾਵਲਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਚਾਵਲਾ ਨੇ ਸਮਾਰੋਹ ਦੌਰਾਨ ਭਾਰਤ ਵਿਰੁੱਧ ਇਕ ਜ਼ਹਿਰੀਲ ਭਾਸ਼ਣ ਦਿੱਤਾ। ਚਾਵਲਾ ਸ਼ਨੀਵਾਰ ਨੂੰ ਇਸਲਾਮਿਕ ਵਿਦਵਾਨਾਂ ਅਤੇ ਧਾਰਮਿਕ ਨੇਤਾਵਾਂ ਦੀ ਫੇਰੀ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਮੌਜੂਦ ਸੀ, ਜਿਸ ਦਾ ਉਦੇਸ਼ ਗੁਰਦੁਆਰੇ ਦੀ ਹੋ ਰਹੀ ਬੇਦਅਬੀ ਅਤੇ ਪੱਥਰਬਾਜ਼ੀ ਤੋਂ ਬਾਅਦ ਪਾਕਿਸਤਾਨੀ ਸਿੱਖਾਂ ਵਿਚ ਵਿਸ਼ਵਾਸ ਕਾਇਮ ਕਰਨਾ ਸੀ।

ਸੂਤਰਾਂ ਮੁਤਾਬਕ,''ਚਾਵਲਾ ਦੇ ਅੱਤਵਾਦ ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਕਈ ਹੋਰ ਦਹਿਸ਼ਤਗਰਦਾਂ ਨਾਲ ਨੇੜਲੇ ਸੰਬੰਧ ਹਨ। ਇਸ ਲਈ ਉਹ ਆਈ.ਐੱਸ.ਆਈ.ਲਈ ਲਾਜ਼ਮੀ ਹੈ ਜੋ ਉਸ ਨੂੰ ਪਾਕਿਸਤਾਨ ਵਿਚ ਭਾਰਤ ਵਿਰੋਧੀ ਸਿੱਖ ਚਿਹਰੇ ਵਜੋਂ ਵਰਤਦਾ ਹੈ। ਉਸ ਮੁਤਾਬਕ ਚਾਵਲਾ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ।'' ਇਸ ਦੌਰਾਨ ਈ.ਟੀ.ਪੀ.ਬੀ. ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿਚ ਇਕ ਨਗਰ ਕੀਰਤਨ ਕੱਢਿਆ ਗਿਆ ਅਤੇ ਇਸ ਵਿਚ ਭਾਰਤੀ ਸ਼ਰਧਾਲੂ ਸ਼ਾਮਲ ਹੋਏ।


Vandana

Content Editor

Related News