ਚੀਨ ਦੇ ਦਬਾਅ ’ਚ ਗਿਲਗਿਤ-ਬਾਲਤਿਸਤਾਨ ਨੂੰ 5ਵਾਂ ਸੂਬਾ ਬਣਾਉਣ ਦੀ ਤਿਆਰੀ ’ਚ ਪਾਕਿ

10/05/2020 9:13:47 AM

ਜਿਨੇਵਾ, (ਏ. ਐੱਨ. ਆਈ.)-ਪਾਕਿਸਤਾਨ ’ਚ ਗਿਲਗਿਤ-ਬਾਲਤਿਸਤਾਨ ਇਲਾਕੇ ਨੂੰ ਫ਼ੌਜ ਦੇਸ਼ ਦਾ 5ਵਾਂ ਸੂਬਾ ਬਣਵਾਉਣ ਦੀ ਰਾਹ ’ਤੇ ਕੰਮ ਕਰ ਰਹੀ ਹੈ। ਇਸ ਕੋਸ਼ਿਸ਼ ਕਾਰਨ ਉੱਥੇ ਬਾਹਰੀ ਲੋਕਾਂ ਨੂੰ ਵਸਾ ਕੇ ਜਨਸੰਖਿਆ ਦਾ ਅਨੁਪਾਤ ਬਦਲਿਆ ਜਾ ਰਿਹਾ ਹੈ। ਪਾਕਿਸਤਾਨ ਦੇ ਗ਼ੈਰਕਾਨੂੰਨੀ ਕਬਜ਼ੇ ਵਾਲੇ ਗਿਲਗਿਤ-ਬਾਲਤਿਸਤਾਨ ਇਲਾਕੇ ਨੂੰ ਚੀਨ ਦੇ ਦਬਾਅ ’ਚ 5ਵਾਂ ਸੂਬਾ ਐਲਾਨਣ ਦੀ ਤਿਆਰੀ ਹੈ। ਇਸ ਤੋਂ ਇਲਾਕੇ ਨੂੰ ਵਿਵਾਦਿਤ ਖੇਤਰ ਦੀ ਸੂਚੀ ਤੋਂ ਹਟਾਉਣ ’ਚ ਮਦਦ ਮਿਲੇਗੀ।

ਚੀਨ ਦਾ ਅਰਬਾਂ ਡਾਲਰ ਦੀ ਲਾਗਤ ਵਾਲਾ ਚੀਨ-ਪਾਕਿਸਤਾਨ ਇਕਾਨਮਿਕ ਕਾਰੀਡੋਰ (ਸੀ. ਪੀ. ਈ. ਸੀ.) ਇੱਥੇ ਤੋਂ ਗੁਜਰ ਰਿਹਾ ਹੈ। ਗਿਲਗਿਤ-ਬਾਲਤਿਸਤਾਨ ਨੂੰ 5ਵਾਂ ਰਾਜ ਬਣਾਉਣ ਦੇ ਪਾਕਿਸਤਾਨ ਦੀ ਕੋਸ਼ਿਸ਼ ’ਤੇ ਆਯੋਜਿਤ ਵੈਬੀਨਾਰ ’ਚ ਇਲਾਕੇ ਦੇ ਰਾਜਨੀਤਕ ਵਰਕਰਾਂ ਅਤੇ ਮਾਹਿਰਾਂ ਦੇ ਇਹ ਵਿਚਾਰ ਸਾਹਮਣੇ ਆਏ। ਇਸ ਵੈਬੀਨਾਰ ਦਾ ਪ੍ਰਬੰਧ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 45ਵੇਂ ਸੈਸ਼ਨ ਤੋਂ ਵੱਖ ਯੁਨਾਈਟਿਡ ਕਸ਼ਮੀਰ ਪੀਪਲਸ ਨੈਸ਼ਨਲ ਪਾਰਟੀ ਨੇ ਕੀਤਾ ਸੀ।

ਪਾਰਟੀ ਦੇ ਪ੍ਰਮੁੱਖ ਸ਼ੌਕਤ ਅਲੀ ਕਸ਼ਮੀਰੀ ਨੇ ਕਿਹਾ, ‘‘ਪਾਕਿਸਤਾਨ ਦੇ ਸੰਵਿਧਾਨ ਮੁਤਾਬਕ  ਫ਼ੌਜ ਦਾ ਕੋਈ ਵੀ ਜਨਰਲ ਰਾਜਨੀਤਕ ਪਾਰਟੀ ਦੀ ਬੈਠਕ ਨਹੀਂ ਬੁਲਾ ਸਕਦਾ ਅਤੇ ਨਾ ਹੀ ਉਸ ’ਚ ਸ਼ਾਮਲ ਹੋ ਸਕਦਾ ਹੈ ਪਰ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਬਾਜਵਾ ਨੇ ਹਾਲ ਹੀ ’ਚ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਨੂੰ ਫੌਜ ਹੈੱਡਕੁਆਰਟਰ ਬੁਲਾਇਆ ਅਤੇ ਉਨ੍ਹਾਂ ਨੂੰ ਗਿਲਗਿਤ-ਬਾਲਤਿਸਤਾਨ ਨੂੰ 5ਵਾਂ ਸੂਬਾ ਬਣਾਉਣ ਦੇ ਪ੍ਰਸਤਾਵ ਦੇ ਬਾਰੇ ਦੱਸਿਆ।

ਵਿਰੋਧੀ ਨੇਤਾਵਾਂ ਵਲੋਂ ਕਿਹਾ ਗਿਆ ਕਿ ਇਸ ਬਾਰੇ ’ਚ ਸੰਸਦ ’ਚ ਆਉਣ ਵਾਲੇ ਬਿੱਲ ਦਾ ਉਨ੍ਹਾਂ ਦੇ ਸੰਸਦ ਵਿਰੋਧ ਨਾ ਕਰਨ। ਫ਼ੌਜ ਵਲੋਂ ਇਹ ਵਿਰੋਧੀ ਪਾਰਟੀਆਂ ਨੂੰ ਇਕ ਤਰ੍ਹਾਂ ਦੀ ਚਿਤਾਵਨੀ ਸੀ, ਜਿਸ ’ਚ ਗੱਲ ਨਾ ਮੰਨਣ ’ਤੇ ਨਤੀਜੇ ਭੁਗਤਣ ਦੀ ਧਮਕੀ ਲੁਕੀ ਹੋਈ ਸੀ। ਮੁੱਖ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਹਬਾਜ ਸ਼ਰੀਫ ਨੂੰ ਜੇਲ੍ਹ ’ਚ ਪਾਏ ਜਾਣ ਅਤੇ ਹੋਰ ਕਈ ਵਿਰੋਧੀ ਨੇਤਾਵਾਂ ਦੀ ਗ੍ਰਿਫਤਾਰੀ ਲਈ ਜਾਰੀ ਵਾਰੰਟ ਇਨ੍ਹਾਂ ਨਤੀਜਿਆਂ ਦੇ ਸੰਕੇਤ ਸਨ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਮੰਤਰੀ ਅਲੀ ਅਮੀਨ ਗੇਂਦਾਪੁਰ ਨੇ ਐਲਾਣ ਕੀਤਾ ਕਿ ਗਿਲਗਿਤ-ਬਾਲਤਿਸਤਾਨ ਨੂੰ 5ਵਾਂ ਰਾਜ ਬਣਾਉਣ ਲਈ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਇਮਰਾਨ ਖਾਨ ਛੇਤੀ ਹੀ ਇਲਾਕੇ ਦਾ ਦੌਰਾ ਕਰ ਕੇ ਇਸ ਸਬੰਧ ’ਚ ਐਲਾਨ ਕਰ ਸਕਦੇ ਹਨ ਜਦੋਂ ਕਿ ਪਾਕਿਸਤਾਨ ਦਾ ਇਹ ਕਦਮ ਪੂਰੀ ਤਰ੍ਹਾਂ ਗੈਰਕਾਨੂਨੀ ਹੋਵੇਗਾ। ਇਹ ਸਟੇਟ ਸਬਜੈਕਟ ਰੂਲ ਦੀ ਉਲੰਘਣਾ ਹੋਵੇਗੀ।’’

ਪਾਕਿਸਤਾਨ ਇਸ ਖੇਤਰ ਨੂੰ ਪਹਿਲਾਂ ਹੀ ਨਿੱਜੀ ਖੇਤਰ ਤੋਂ ਅਰਧਨਿੱਜੀ ਖੇਤਰ ’ਚ ਤਬਦੀਲ ਕਰ ਚੁੱਕਿਆ ਹੈ। ਹੁਣ ਉਸ ਦੀ ਤਿਆਰੀ ਉਸ ਨੂੰ ਆਪਣਾ 5ਵਾਂ ਰਾਜ ਬਣਾਉਣ ਦੀ ਹੈ। ਅਜਿਹਾ ਕਰ ਪਾਕਿਸਤਾਨ ਭਾਰਤ ਨੂੰ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦਾ ਜਵਾਬ ਦੇਣਾ ਚਾਹੁੰਦਾ ਹੈ।

ਵੈਬੀਨਾਰ ’ਚ ਯੂਰਪੀ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟਡੀਜ਼ ਦੇ ਡਾਇਰੈਕਟਰ ਜੁਨੈਦ ਕੁਰੈਸ਼ੀ ਨੇ ਕਿਹਾ, ‘‘ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ’ਚ ਚੁੱਕਣ ਦੀ ਜੋਰ-ਸ਼ੋਰ ਨਾਲ ਕੋਸ਼ਿਸ਼ ਕੀਤੀ ਪਰ ਉਸ ਨੂੰ 3 ਦੇਸ਼ਾਂ ਤੋਂ ਇਲਾਵਾ ਕਿਸੇ ਦਾ ਸਮਰਥਨ ਨਹੀਂ ਮਿਲਿਆ। ਹੁਣ ਚੀਨ ਸਾਜਿਸ਼ ਰਚ ਕੇ ਗਿਲਗਿਤ-ਬਾਲਤਿਸਤਾਨ ਨੂੰ ਪਾਕਿਸਤਾਨ ਦਾ 5ਵਾਂ ਸੂਬਾ ਬਣਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨਾਲ ਉਨ੍ਹਾਂ ਦੇ ਕਾਰੋਬਾਰੀ ਹਿੱਤ ਸੁਰੱਖਿਅਤ ਰਹੇ।

Lalita Mam

This news is Content Editor Lalita Mam