ਪਾਕਿ ਵਿਦੇਸ਼ ਮੰਤਰਾਲੇ ਦਾ ਕੁਲਭੂਸ਼ਨ ਜਾਧਵ 'ਤੇ ਵੱਡਾ ਬਿਆਨ

05/25/2018 3:00:09 PM

ਲਾਹੌਰ (ਏਜੰਸੀ)- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਲੋਂ ਮੀਡੀਆ ਨੂੰ ਬਿਆਨ ਦਿੱਤਾ ਗਿਆ ਹੈ ਕਿ ਉਹ ਕੁਲਭੂਸ਼ਨ ਜਾਧਵ ਨੂੰ ਭਾਰਤ ਹੱਥ ਨਹੀਂ ਸੌਪੇਗਾ। ਕੁਲਭੂਸ਼ਨ ਜਾਧਵ ਭਾਰਤੀ ਨੇਵੀ ਦੇ ਰਿਟਾਇਰਡ ਅਫਸਰ ਹਨ ਜਿਨ੍ਹਾਂ ਨੂੰ ਕਥਿਤ ਜਾਸੂਸੀ ਦੇ ਦੋਸ਼ ਵਿਚ ਮਾਰਚ 2016 ਵਿਚ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੂਜੇ ਪਾਸੇ ਭਾਰਤ ਇਸ ਦੋਸ਼ ਨੂੰ ਲਗਾਤਾਰ ਇਨਕਾਰ ਕਰਦਾ ਰਿਹਾ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਅਸਦ ਦੁਰਾਨੀ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਜੇਲ ਵਿਚ ਬੰਦ ਕੁਲਭੂਸ਼ਨ ਜਾਧਵ ਦੇ ਕੇਸ ਨੂੰ ਸਹੀ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਅਸਦ ਦੁਰਾਨੀ ਮੁਤਾਬਕ ਪਾਕਿਸਤਾਨ ਨੂੰ ਸਹੀ ਕੀਮਤ ਉੱਤੇ ਕੁਲਭੂਸ਼ਨ ਜਾਧਵ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਸੀ। ਅਸਦ ਦੁਰਾਨੀ ਨੇ ਇਹ ਗੱਲ ਖੁਫੀਆ ਏਜੰਸੀਆਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਉੱਤੇ ਅਧਾਰਿਤ ਕਿਤਾਬ ਵਿਚ ਲਿਖਿਆ ਹੈ।