ਪਾਕਿਸਤਾਨ 'ਚ ਆਟੇ ਲਈ ਮਚੀ ਹਾਹਾਕਾਰ, 3 ਦਿਨਾਂ ਤੋਂ ਭੁੱਖੇ ਵਿਅਕਤੀ ਨੇ ਰੋ-ਰੋ ਸੁਣਾਇਆ ਹਾਲ

10/14/2020 3:59:53 PM

ਇਸ‍ਲਾਮਾਬਾਦ : ਪਾਕਿਸਤਾਨ ਹੁਣ ਮਹਿੰਗਾਈ ਨੂੰ ਲੈ ਕੇ ਸੁਰਖ਼ੀਆਂ ਵਿਚ ਹੈ। ਇਸ ਮਹਿੰਗਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਈ ਹਿੱਸਿਆਂ ਵਿਚ ਆਟਾ ਹੁਣ 75 ਰੁਪਏ ਕਿੱਲੋ ਵਿੱਕ ਰਿਹਾ ਹੈ। ਇੱਥੋਂ ਤੱਕ ਕੇ ਆਟੇ ਦੀ ਕਿੱਲਤ ਵੀ ਹੋ ਰਹੀ ਹੈ। ਅਜਿਹੇ ਵਿਚ ਜਿਨ੍ਹਾਂ ਦੁਕਾਨਾਂ 'ਤੇ ਆਟਾ ਉਪਲੱਬਧ ਹੈ ਉਥੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਇਕ ਸ਼ਖ‍ਸ ਤਾਂ 3 ਦਿਨ ਤੱਕ ਦੌੜਣ ਦੇ ਬਾਅਦ ਆਟਾ ਨਾ ਮਿਲਣ ਤੋਂ ਇੰਨਾ ਦੁਖੀ ਹੋ ਗਿਆ ਕਿ ਉਹ ਰੋਣ ਲੱਗ ਪਿਆ। ਇਸ ਦੀ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਬੱ‍ਚੇ ਆਟਾ ਨਾ ਮਿਲਣ ਕਾਰਨ ਭੁੱਖੇ ਹਨ। 14 ਰੁਪਏ ਵਿਚ ਇਕ ਰੋਟੀ ਮਿਲ ਰਹੀ ਹੈ। ਅਸੀਂ ਗਰੀਬ ਲੋਕ ਕਿੱਥੇ ਜਾਈਏ, ਕਿੱਥੋ ਖਾਈਏ। ਅਸੀਂ ਸੁੱਕੀ ਰੋਟੀ ਵੀ ਖਾਣ ਨੂੰ ਤਿਆਰ ਹਾਂ ਪਰ ਉਹ ਵੀ ਨਹੀਂ ਮਿਲ ਰਹੀ ਹੈ।

ਇਹ ਵੀ ਪੜ੍ਹੋ: ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ

 


ਦੇਸ਼ ਵਿਚ ਆਟੇ ਦੀ ਭਾਰੀ ਕਿੱਲਤ ਦੇ ਬਾਅਦ ਵਿਰੋਧੀ ਦਲ ਗੁਜਰਾਂਵਾਲਾ ਵਿਚ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਣ ਜਾ ਰਹੇ ਹਨ। ਵਿਰੋਧੀ ਪੱਖ ਦੇ ਪ੍ਰਦਰਸ਼ਨ ਦੀ ਚਿਤਾਵਨੀ ਦੇ ਬਾਅਦ ਹੁਣ ਇਮਰਾਨ ਸਰਕਾਰ ਹਰਕੱਤ ਵਿਚ ਆਈ ਹੈ। ਇਮਰਾਨ ਸਰਕਾਰ ਨੇ ਮੰਗਲਵਾਰ ਨੂੰ ਦੇਸ਼ ਵਿਚ ਵੱਧਦੀ ਮਹਿੰਗਾਈ ਅਤੇ ਭੋਜਨ ਸੰਕਟ ਨੂੰ ਕਾਬੂ ਵਿਚ ਕਰਣ ਲਈ ਇਕ ਵਿਆਪਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹੀ ਨਹੀਂ ਇਸ ਸੰਬੰਧ ਵਿਚ ਪਾਕਿਸ‍ਤਾਨ ਦੇ ਪ੍ਰਧਾਨ ਮੰਤਰੀ ਅਤੇ ਰਾਸ਼‍ਟਰਪਤੀ ਦਫ਼ਤਰ ਵਿਚ ਇਕ ਕੈਂਪ ਆਫਿਸ ਦਾ ਗਠਨ ਕੀਤਾ ਗਿਆ ਹੈ।

 

ਇਹ ਵੀ ਪੜ੍ਹੋ: IPL 2020: ਪੰਜਾਬ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਪ੍ਰਸ਼ੰਸਕਾਂ ਨੂੰ ਸੁਨੇਹਾ, ਕਿਹਾ-ਵਾਪਿਸ ਆਇਆ 'ਯੂਨੀਵਰਸ ਬੌਸ'

ਸਿੰਧ ਵਿਚ ਆਟਾ 75 ਰੁਪਏ ਕਿੱਲੋ ਵਿਕ ਰਿਹੈ
ਇਸ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਗਾਤਾਰ ਦੂਜੇ ਦਿਨ ਪਾਕਿਸ‍ਤਾਨੀ ਕੈਬਨਿਟ ਦੀ ਬੈਠਕ ਮਹਿੰਗਾਈ ਅਤੇ ਭੋਜਨ ਸੰਕਟ ਨੂੰ ਲੈ ਕੇ ਹੋਈ ਹੈ। ਉੱਧਰ ਇਮਰਾਨ ਸਰਕਾਰ ਨੇ ਹੁਣ ਸੰਕਟ ਲਈ ਸਿੰਧ ਦੀ ਸਰਕਾਰ ਨੂੰ ਜਿੰ‍ਮੇਦਾਰ ਠਹਿਰਾਇਆ ਹੈ। ਸਿੰਧ ਵਿਚ ਪਾਕਿਸ‍ਤਾਨ ਪੀਪਲਜ਼ ਪਾਰਟੀ ਦੀ ਸਰਕਾਰ ਹੈ।  ਇਮਰਾਨ ਸਰਕਾਰ ਨੇ ਕਿਹਾ ਕਿ ਸਿੰਧ ਵਿਚ ਆਟਾ 75 ਰੁਪਏ ਕਿੱਲੋ ਵਿੱਕ ਰਿਹਾ ਹੈ।  ਇਹੀ ਨਹੀਂ ਪਾਕਿਸ‍ਤਾਨ ਵਿਚ ਇਕ ਰੋਟੀ 15 ਰੁਪਏ ਦੀ ਵਿਕ ਰਹੀ ਹੈ। ਦੱਸ ਦਿਓ ਕਿ ਪਾਕਿਸਤਾਨ ਵਿਚ ਕਣਕ ਦੀ ਕੀਮਤ ਨੇ ਰਿਕਾਰਡ ਤੋੜ ਦਿੱਤੇ ਹਨ। ਇਹ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ 2400 ਰੁਪਏ ਪ੍ਰਤੀ 40 ਕਿੱਲੋ ਦੀ ਕੀਮਤ ਯਾਨੀ 60 ਰੁਪਏ ਵਿਚ ਇਕ ਕਿੱਲੋ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ: ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ

ਕੀਮਤਾਂ ਦੇ ਐਲਾਨ ਦੀ ਮੰਗ
ਆਲ ਪਾਕਿਸਤਾਨ ਫਲਾਰ ਅਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਕਣਕ ਦੇ ਖ਼ਰੀਦ ਮੁੱਲ ਦਾ ਐਲਾਨ ਜਲਦ ਕਰਨ, ਕਿਉਂਕਿ ਸਿੰਧ ਵਿਚ ਕਟਾਈ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਪੰਜਾਬ ਵਿਚ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ। ਉਥੇ ਹੀ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਟੀਫਾਇਡ ਬੀਜਾਂ ਦੀਆਂ ਕੀਮਤਾਂ ਦਾ ਐਲਾਨ ਕੀਤਾ ਜਾਵੇ ਅਤੇ ਅਗਲੇ 24 ਘੰਟਿਆਂ ਵਿਚ 50 ਕਿੱਲੋ ਦੇ ਬੈਗ ਦੀ ਕੀਮਤ ਦਾ ਐਲਾਨ ਵੀ ਕੀਤਾ ਜਾਵੇ।

ਇਹ ਵੀ ਪੜ੍ਹੋ: IPL 2020: ਧੋਨੀ ਦੇ ਗੁੱਸੇ ਕਾਰਨ ਅੰਪਾਇਰ ਨੂੰ ਬਦਲਣਾ ਪਿਆ ਇਹ ਫ਼ੈਸਲਾ, ਟੀਮ ਨੂੰ ਬੈਨ ਕਰਨ ਦੀ ਉੱਠੀ ਮੰਗ


cherry

Content Editor

Related News