ਪਾਕਿ ਮੰਤਰੀ ਅੰਗਰੇਜ਼ੀ ਦੇ ਟਵੀਟ 'ਤੇ ਹੋਏ ਟਰੋਲ, ਲੋਕ ਬੋਲੇ- 'ਗੂਗਲ ਤੋਂ ਕਰਦੇ ਹੋ ਟ੍ਰਾਂਸਲੇਟ'

04/13/2020 10:41:54 AM

ਇਸਲਾਮਾਬਾਦ- ਪਾਕਿਸਤਾਨ ਦੇ ਵਿਗਿਆਨ ਤੇ ਉਦਯੋਗ ਮੰਤਰੀ ਫਵਾਦ ਚੌਧਰੀ ਹਮੇਸ਼ਾ ਆਪਣੇ ਬਿਆਨਾਂ ਅਤੇ ਟਵੀਟ ਨੂੰ ਲੈ ਕੇ ਚਰਚਾ ਵਿਚ ਬਣੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਆਪਣੀ ਕਿਸੇ ਨਾ ਕਿਸੇ ਗਲਤੀ ਕਾਰਨ ਟਰੋਲ ਹੋ ਜਾਂਦੇ ਹਨ। ਸ਼ੁੱਕਰਵਾਰ ਨੂੰ ਕੁਝ ਅਜਿਹਾ ਹੀ ਹੋਇਆ। ਇਮਰਾਨ ਖਾਨ ਦੇ ਮੰਤਰੀ ਫਵਾਦ ਚੌਧਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਨੂੰ ਨਸੀਹਤ ਦਿੰਦੇ ਹੋਏ ਟਵੀਟ ਕੀਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਟਰੋਲ ਹੋ ਗਏ, ਤੇ ਲੋਕਾਂ ਨੇ ਉਨ੍ਹਾਂ ਨੂੰ ਹੀ ਸਲਾਹ ਦੇ ਦਿੱਤੀ। 

ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀਆਂ ਨੂੰ ਕੋਰੋਨਾ ਵਾਇਰਸ ਲਾਕਡਾਊਨ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਰਾਜਨੀਤਕ ਦਬਾਅ ਦਾ ਸਮਰਥਨ ਕਦੇ ਵੀ ਨਾ ਕਰਨ। ਫਵਾਦ ਨੇ ਕਸ਼ਮੀਰ ਦਾ ਜ਼ਿਕਰ ਵੀ ਕੀਤਾ ਤੇ ਦੋਸ਼ ਲਾਇਆ ਕਿ ਭਾਰਤ ਇਹ ਦਰਦ ਮਹਾਮਾਰੀ ਕਾਰਨ ਨਹੀਂ ਬਲਕਿ ਭਾਰਤ ਦੀ ਰਾਜਨੀਤਕ ਅਗਵਾਈ ਦੇ ਫੇਲ ਹੋਣ ਕਾਰਨ ਸਹਿ ਰਿਹਾ ਹੈ।

ਇਸ ਟਵੀਟ ਮਗਰੋਂ ਫਵਾਦ ਬੁਰੀ ਤਰ੍ਹਾਂ ਟਰੋਲ ਹੋਏ। ਲੋਕਾਂ ਨੇ ਉਨ੍ਹਾਂ ਨੂੰ ਲਿਖਿਆ ਕਿ ਪਹਿਲਾਂ ਉਹ ਆਪਣੀ ਅੰਗਰੇਜ਼ੀ ਸੁਧਾਰਣ। ਉਨ੍ਹਾਂ ਦੇ ਟਵੀਟ ਵਿਚ ਕਈ ਸਪੈਲਿੰਗ ਗਲਤ ਸਨ ਤੇ ਹੱਦ ਤਾਂ ਇਸ ਗੱਲ ਦੀ ਸੀ ਕਿ ਉਨ੍ਹਾਂ ਨੂੰ 'ਇੰਡੀਆ' ਅਤੇ ਲਾਕਡਾਊਨ ਵਰਗੇ ਸੌਖੇ ਸਪੈਲਿੰਗ ਵੀ ਲਿਖਣੇ ਨਹੀਂ ਆਏ।

 

ਉਨ੍ਹਾਂ ਇੰਡੀਆ ਨੂੰ Endia, ਕੋਰੋਨਾ ਲਾਕਡਾਊਨ ਨੂੰ CoronaLockddow ਅਤੇ ਮਹਾਮਾਰੀ (Pandemic ) ਨੂੰ  Pendemic ਲਿਖਿਆ। ਇੰਨਾ ਹੀ ਨਹੀਂ ਉਨ੍ਹਾਂ ਨੇ Because ਭਾਵ ਕਿਉਂਕਿ ਨੂੰ ਵੀ Becauuse ਲਿਖਿਆ, ਜਿਸ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਤੇ ਪੁੱਛਿਆ ਕੀ ਉਹ ਪੰਜਾਬੀ ਵਿਚ ਲਿਖ ਕੇ ਗੂਗਲ ਟ੍ਰਾਂਸਲੇਟ ਕਰਦੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਜਦ ਵੀ ਤੁਸੀਂ ਅੰਗਰੇਜ਼ੀ ਵਿਚ ਟਵੀਟ ਕਰਦੇ ਹੋ, ਤਾਂ ਕਿਸੇ ਨੂੰ ਸਮਝ ਨਹੀਂ ਆਉਂਦਾ।

Lalita Mam

This news is Content Editor Lalita Mam