FATF ਵੱਲੋਂ ਪਾਕਿ ਨੂੰ ਵੱਡੀ ਰਾਹਤ, ਹੁਣ 4 ਮਹੀਨੇ ਬਾਅਦ ਦੇਵੇਗਾ ਫੈਸਲਾ

04/29/2020 6:01:59 PM

ਇਸਲਾਮਾਬਾਦ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨ ਲਈ ਇਕ ਰਾਹਤ ਭਰੀ ਖਬਰ ਹੈ। ਜਾਣਕਾਰੀ ਮੁਤਾਬਕ ਵਿੱਤੀ ਕਾਰਵਾਈ ਟਾਸਕ ਫੋਰਸ (FATF) ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ 4 ਮਹੀਨੇ ਦੀ ਅੰਤਰਿਮ ਰਾਹਤ ਦੇ ਦਿੱਤੀ ਹੈ। ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚ ਚੱਲ ਰਹੇ ਪਾਕਿਸਤਾਨ ਦੇ ਬਲੈਕਲਿਸਟ ਹੋਣ 'ਤੇ ਫੈਸਲਾ ਜੂਨ ਮਹੀਨੇ ਵਿਚ ਹੋਣਾ ਸੀ। ਇਸੇ ਬੈਠਕ ਵਿਚ ਇਹ ਤੈਅ ਹੋਵੇਗਾ ਕੀ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚੋਂ ਹਟਾਇਆ ਜਾਵੇ ਜਾਂ ਉਸ ਨੂੰ ਬਲੈਕਲਿਸਟ ਕੀਤਾ ਜਾਵੇ।

ਐੱਫ.ਏ.ਟੀ.ਐੱਫ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਗਰਾਨੀ ਸੂਚੀ ਵਿਚ ਸ਼ਾਮਲ ਪਾਕਿਸਤਾਨ ਨੂੰ ਉਹ 4 ਮਹੀਨੇ ਦੀ ਵਾਧੂ ਰਾਹਤ ਦੇ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਵਿੱਤ ਪੋਸ਼ਣ ਨੂੰ ਬੰਦ ਕਰਨਾ ਹੋਵੇਗਾ। ਐੱਫ.ਏ.ਟੀ.ਐੱਫ. ਨੇ ਚਿਤਾਵਨੀ ਦਿੱਤੀ ਹੈ ਕਿ ਉਹ ਅੱਤਵਾਦੀ ਸੰਗਠਨਾਂ ਦੇ ਵਿੱਤ ਪੋਸ਼ਣ ਜਾਂ ਉਹਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਕੋਈ ਛੋਟ ਨਹੀਂ ਦੇ ਰਿਹਾ ਹੈ। ਉਹ ਇਸ ਮੁੱਦੇ 'ਤੇ ਸਰਗਰਮ ਰੂਪ ਨਾਲ ਨਿਗਰਾਨੀ ਕਰੇਗਾ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਮ੍ਰਿਤਕਾਂ ਦੀ ਗਿਣਤੀ 327 ਹੋਈ, ਇਨਫੈਕਟਿਡਾਂ ਦਾ ਅੰਕੜਾ 15,000 ਦੇ ਕਰੀਬ

ਇਸ ਤੋਂ ਪਹਿਲਾਂ ਕੋਰੋਨਾ ਮਹਾਸੰਕਟ ਦੇ ਵਿਚ ਪਾਕਿਸਤਾਨ ਨੇ ਖੁਦ ਨੂੰ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਕੱਢਣ ਲਈ ਵੱਡੀ ਚਾਲ ਚੱਲੀ ਸੀ। ਉਸ ਨੇ ਪਿਛਲੇ 18 ਮਹੀਨਿਆਂ ਵਿਚ ਨਿਗਰਾਨੀ ਸੂਚੀ ਵਿਚੋਂ ਹਜ਼ਾਰਾਂ ਅੱਤਵਾਦੀਆਂ ਦੇ ਨਾਮ ਨੂੰ ਹਟਾ ਦਿੱਤਾ। ਪਾਕਿਸਤਾਨ ਨੇ ਇਹ ਹਰਕਤ ਅਜਿਹੇ ਸਮੇਂ ਵਿਚ ਕੀਤੀ ਸੀ ਜਦੋਂ ਜੂਨ ਮਹੀਨੇ ਵਿਚ ਐੱਫ.ਏ.ਟੀ.ਐੱਫ. ਦੀ ਬੈਠਕ ਹੋਣ ਵਾਲੀ ਸੀ। ਭਾਵੇਂਕਿ ਇਹ ਬੈਠਕ ਹੁਣ ਟਲ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਲਾਕਡਾਊੁਨ ਦੌਰਾਨ ਤੈਰਾਕੀ ਲਈ ਸ਼ਖਸ ਨੇ 5 ਲੱਖ ਰੁਪਏ ਮਹੀਨਾ ਕਿਰਾਏ 'ਤੇ ਲਿਆ ਸਵੀਮਿੰਗ ਪੂਲ

Vandana

This news is Content Editor Vandana