ਈਦ ਦੇ ਚੰਨ ਦਾ ਦੀਦਾਰ ਕਰਨ ਲਈ ਪਾਕਿਸਤਾਨ ਲਿਆਵੇਗਾ 2 ਆਬਜ਼ਰਵੇਟਰੀ

05/26/2020 2:23:09 AM

ਇਸਲਾਮਾਬਾਦ - ਚੰਨ ਦੇ ਦੀਦਾਰ ਤੋਂ ਬਾਅਦ ਈਦ ਦੇ ਐਲਾਨ ਨੂੰ ਲੈ ਕੇ ਪਾਕਿਸਤਾਨ ਵਿਚ ਹਰ ਸਾਲ ਵਿਵਾਦ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਸਾਇੰਸ ਐਂਡ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਸਥਾਈ ਹੱਲ ਕੱਢਣ ਦੀ ਗੱਲ ਕਹੀ ਹੈ। ਚੌਧਰੀ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਤੱਕ 2 ਮੂਨ ਆਬਜ਼ਰਵੇਟਰੀ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਚੰਨ ਨੂੰ ਦੇਖੇ ਜਾਣ ਨੂੰ ਲੈ ਕੇ ਫਿਰ ਕੋਈ ਭੁਲੇਖਾ ਨਾ ਪਵੇ ਅਤੇ ਨਾ ਹੀ ਈਦ ਦੀ ਸਹੀ ਤਰੀਕ ਨੂੰ ਲੈ ਕੇ।

ਕੋਈ ਵੀ ਦੇਖ ਸਕੇਗਾ ਚੰਨ
ਚੌਧਰੀ ਨੇ ਕਿਹਾ ਹੈ ਕਿ ਇਕ ਆਬਜ਼ਰਵੇਟਰੀ ਇਸਲਾਮਾਬਾਦ ਵਿਚ ਅਤੇ ਇਕ ਗਵਦਰ ਵਿਚ ਸੈੱਟ-ਅੱਪ ਕੀਤਾ ਜਾਵੇਗਾ, ਜਿਥੇ ਕੋਈ ਵੀ ਖੁਦ ਜਾ ਕੇ ਚੰਨ ਦਾ ਦੀਦਾਰ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਚੰਨ ਨੂੰ ਦੇਖੇ ਜਾਣ ਨੂੰ ਲੈ ਕੇ ਹੋਏ ਵਿਵਾਦ ਨੂੰ ਦੇਖਦੇ ਹੋਏ ਅਸੀਂ ਪਲਾਨ ਬਣਾਇਆ ਹੈ ਕਿ ਅਗਲੇ ਸਾਲ ਤੱਕ ਇਕ ਆਬਜ਼ਰਵੇਟਰੀ ਇਸਲਾਮਾਬਾਦ ਵਿਚ ਅਤੇ ਇਕ ਗਵਦਰ ਵਿਚ ਤਿਆਰ ਕੀਤਾ ਜਾਵੇਗਾ। ਇਸ ਨਾਲ ਹਮੇਸ਼ਾ ਲਈ ਇਸ ਮੁੱਦੇ ਦਾ ਹੱਲ ਹੋ ਜਾਵੇਗਾ ਅਤੇ ਕੋਈ ਵੀ ਆਮ ਇਨਸਾਨ ਖੁਦ ਜਾ ਕੇ ਚੰਨ ਨੂੰ ਦੇਖ ਸਕੇਗਾ।

Khushdeep Jassi

This news is Content Editor Khushdeep Jassi