ਪਾਕਿ ਸਰਕਾਰ ਨੇ ਅਲਤਾਫ ਹੁਸੈਨ ਵਿਰੁੱਧ ਕਾਰਵਾਈ ਲਈ ਬ੍ਰਿਟਿਸ਼ ਅਧਿਕਾਰੀਆਂ ਨੂੰ ਲਿਖੀ ਚਿੱਠੀ

08/27/2016 1:50:49 PM

ਇਸਲਾਮਾਬਾਦ— ਪਾਕਿਸਤਾਨ ਦੀ ਸਰਕਾਰ ਨੇ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਮੁਤਾਹਿਦਾ ਕੌਮੀ ਮੂਵਮੈਂਟ (ਐਮ. ਕਿਊ. ਐਮ.) ਦੇ ਨੇਤਾ ਅਲਤਾਫ ਹੁਸੈਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਉਸ ਨੇ ਅਲਤਾਫ ਹੁਸੈਨ ਦੇ ਪਾਕਿਸਤਾਨੀ ਵਿਰੋਧੀ ਭਾਸ਼ਣਾਂ ਕਾਰਨ ਕੀਤੀ ਹੈ। 
ਪਾਕਿਸਤਾਨ ਦਾ ਕਹਿਣਾ ਹੈ ਕਿ ਅਲਤਾਫ ਹੁਸੈਨ ਨੇ ਆਪਣੇ ਭਾਸ਼ਣ ਜ਼ਰੀਏ ਲੋਕਾਂ ਨੂੰ ਹਿੰਸਾ ਲਈ ਭੜਕਾਇਆ ਹੈ। ਪਾਕਿਸਤਾਨ ਬ੍ਰਿਟੇਨ ਦੇ ਅਧਿਕਾਰੀਆਂ ਨੂੰ ਸਿਰਫ ਉਹ ਹੀ ਦਸਤਾਵੇਜ਼ ਉਪਲੱਬਧ ਕਰਵਾਏਗਾ, ਜਿਸ ਦੇ ਆਧਾਰ ''ਤੇ ਅਲਤਾਫ ਹੁਸੈਨ ਵਿਰੁੱਧ ਮੁਕੱਦਮਾ ਚਲਾਇਆ ਜਾ ਸਕੇ। ਇਸ ਦਰਮਿਆਨ ਕਰਾਚੀ ਦੀ ਪੁਲਸ ਨੇ ਮੁਤਾਹਿਦਾ ਕੌਮੀ ਮੂਵਮੈਂਟ ਦੇ 3 ਦਫਤਰਾਂ ਨੂੰ ਢਹਿ-ਢੇਰੀ ਕਰ ਦਿੱਤਾ ਹੈ।

Tanu

This news is News Editor Tanu