ਪਾਕਿਸਤਾਨ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਬਰਬਾਦ, 78 ਟ੍ਰਿਲੀਅਨ ਰੁਪਏ ਹੋਇਆ ਵਿਦੇਸ਼ੀ ਕਰਜ਼

11/11/2023 4:25:56 PM

ਇਸਲਾਮਾਬਾਦ- ਕੰਗਾਲ ਪਾਕਿਸਤਾਨ ਨੇ ਭਾਵੇਂ ਭੀਖ ਮੰਗ ਕੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾ ਲਿਆ, ਪਰ ਪਿਛਲੇ ਸਾਲ ਤੋਂ ਇਸ ਦਾ ਕੁੱਲ ਕਰਜ਼ਾ ਅਤੇ ਦੇਣਦਾਰੀਆਂ 26 ਫ਼ੀਸਦੀ ਦੀ ਅਸਥਿਰ ਦਰ ਨਾਲ ਵਧੀਆਂ ਹਨ। ਇਹ ਹੁਣ 78 ਖਰਬ ਰੁਪਏ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਹ ਕਰਜ਼ਾ ਇੰਨਾ ਜ਼ਿਆਦਾ ਹੈ ਕਿ ਜੇਕਰ ਇਸ ਦਾ ਪੁਨਰਗਠਨ ਨਾ ਕੀਤਾ ਗਿਆ ਤਾਂ ਲੰਬੇ ਸਮੇਂ ਤੱਕ ਇਸ ਨੂੰ ਸੰਭਾਲਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ :   ED ਵਿਭਾਗ ਦੀ ਵੱਡੀ ਕਾਰਵਾਈ, Hero Motocorp ਦੇ ਚੇਅਰਮੈਨ ਦੀਆਂ 3 ਜਾਇਦਾਦਾਂ ਜ਼ਬਤ
ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸਬੀਪੀ) ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸਤੰਬਰ ਦੇ ਅੰਤ ਤੱਕ ਦੇਸ਼ ਦੇ ਕਰਜ਼ੇ ਅਤੇ ਦੇਣਦਾਰੀਆਂ ਵਿੱਚ 16 ਖਰਬ ਰੁਪਏ ਦਾ ਵਾਧਾ ਹੋਇਆ ਹੈ। ਕਰਜ਼ੇ ਦੇ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਟੀਚੇ ਤੋਂ ਘੱਟ ਟੈਕਸ ਵਸੂਲੀ, ਪਾਕਿਸਤਾਨੀ ਰੁਪਏ ਦੀ ਤੇਜ਼ੀ ਨਾਲ ਡਿੱਗ ਰਹੀ ਕੀਮਤ, ਉੱਚ ਵਿਆਜ ਦਰਾਂ, ਵਧਿਆ ਕਰਜ਼ਾ ਅਤੇ ਸਰਕਾਰੀ ਕੰਪਨੀਆਂ ਦਾ ਘਾਟਾ ਜਾਂ ਫਿਰ ਉਨ੍ਹਾਂ ਦਾ ਕੁਪ੍ਰਬੰਧ ਸ਼ਾਮਲ ਹੈ। ਪਾਕਿਸਤਾਨੀ ਨਿਊਜ਼ ਆਊਟਲੇਟ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਔਸਤਨ 44 ਅਰਬ ਰੁਪਏ ਦਾ ਕਰਜ਼ਾ ਵਧਿਆ ਹੈ।

ਇਹ ਵੀ ਪੜ੍ਹੋ :   ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਦਰਅਸਲ ਪਾਕਿਸਤਾਨ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਕਰਜ਼ਾ ਰੋਕਣ ਦੇ ਸਾਰੇ ਉਪਾਅ ਸਿਰਫ਼ ਕਾਗਜ਼ਾਂ 'ਤੇ ਹੀ ਰਹਿ ਗਏ ਹਨ। ਕਿਸੇ ਵੀ ਸਰਕਾਰ ਨੇ ਉਧਾਰ ਨੂੰ ਰੋਕਣ ਲਈ ਸਾਰਥਕ ਉਪਾਅ ਲਾਗੂ ਨਹੀਂ ਕੀਤੇ ਹਨ। ਦੇਸ਼ ਦੀ ਕੋਈ ਵੀ ਪਾਰਟੀ ਇਹ ਔਖਾ ਕੰਮ ਨਹੀਂ ਕਰਨਾ ਚਾਹੁੰਦੀ। ਲਗਾਤਾਰ ਵੱਧ ਰਿਹਾ ਕਰਜ਼ਾ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਰਕਾਰ ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਅਹਿਮ ਖੇਤਰਾਂ ਵੱਲ ਵੀ ਧਿਆਨ ਨਹੀਂ ਦੇ ਪਾ ਰਹੀ ਹੈ। ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਜਿਸ ਤਰ੍ਹਾਂ ਪਾਕਿਸਤਾਨ ਦਾ ਕਰਜ਼ਾ ਵਧ ਰਿਹਾ ਹੈ, ਉਹ ਉਸ ਨੂੰ ਆਰਥਿਕ ਤੌਰ 'ਤੇ ਅਸਥਿਰ ਕਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Aarti dhillon

This news is Content Editor Aarti dhillon