ਪਾਕਿ 'ਚ ਪੀੜਤਾਂ ਦੀ ਗਿਣਤੀ 400 ਦੇ ਪਾਰ, ਕੁੱਲ ਮ੍ਰਿਤਕਾਂ ਦੀ ਗਿਣਤੀ 10,000 ਦੇ ਪਾਰ

03/20/2020 10:10:34 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 400 ਦਾ ਅੰਕੜਾ ਪਾਰ ਕਰ ਗਈ ਹੈ। ਬਲੋਚਿਸਤਾਨ, ਪੰਜਾਬ, ਸਿੰਧ, ਗਿਲਗਿਤ-ਬਾਲਟੀਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੱਥੇ ਮਰੀਜ਼ਾਂ ਦੀ ਗਿਣਤੀ ਹੁਣ 454 ਹੋ ਗਈ ਹੈ।

ਵੀਰਵਾਰ ਨੂੰ ਬਲੋਚਿਸਤਾਨ ਦੇ ਮੁੱਖ ਮੰਤਰੀ ਜਮ ਕਮਾਲ ਖਾਨ ਨੇ ਦੱਸਿਆ ਕਿ ਪ੍ਰਦੇਸ਼ ਵਿਚ ਕੋਰੋਨਾਵਾਇਰਰਸ ਇਨਫੈਕਸ਼ਨਸ ਦੇ 60 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਬਲੋਚਿਸਤਾਨ ਸਰਕਾਰ ਨੇ ਪਬਲਿਕ ਟਰਾਂਸਪੋਰਟ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਇਲਾਵਾ ਪੰਜਾਬ ਵਿਚ 78 ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 14 ਲਾਹੌਰ ਦੇ ਹਨ। ਉੱਥੇ ਸਿੰਧ ਵਿਚ ਮਰੀਜ਼ਾਂ ਦੀ ਗਿਣਤੀ 245 ਹੋ ਗਈ ਜਿਸ ਵਿਚ 93 ਮਾਮਲੇ ਕਰਾਚੀ ਦੇ ਹਨ। ਇਸ ਦੇ ਇਲਾਵਾ ਪਖਤੂਨਖਵਾ ਅਤੇ ਖੈਬਰ ਵਿਚ ਕੋਰੋਨਾਵਾਇਰਸ ਨਾਲ 2 ਲੋਕਾਂ ਦੀ ਮੌਤ ਦਰਜ ਕੀਤੀ ਗਈ।

ਦੁਨੀਆ ਭਰ 'ਚ ਗਿਣਤੀ 10,000 ਦੇ ਪਾਰ
ਗੌਰਤਲਬ ਹੈ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਦੁਨੀਆ ਭਰ ਵਿਚ ਹੁਣ ਤੱਕ 245,670 ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ 10,049 ਤੱਕ ਪਹੁੰਚ ਚੁੱਕੀ ਹੈ। ਇਹਨਾਂ ਵਿਚੋਂ 88,441 ਲੋਕ ਠੀਕ ਵੀ ਹੋਏ ਹਨ।ਚੀਨ ਦੇ ਬਾਅਦ ਇਟਲੀ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਚੀਨ ਤੋਂ ਵੱਧ ਹੋ ਚੁੱਕੀ ਹੈ। ਇਟਲੀ ਵਿਚ ਵੀਰਵਾਰ ਨੂੰ 427 ਹੋਰ ਮੌਤਾਂ ਹੋਈਆਂ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 3,405 ਤੱਕ ਪਹੁੰਚ ਗਿਆ ਹੈ। ਇੱਥੇ 41,035 ਇਨਫੈਕਟਿਡ ਮਾਮਲੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਨਾਲ ਇਟਲੀ 'ਚ ਪਹਿਲੇ ਭਾਰਤੀ ਦੀ ਮੌਤ

ਜਾਣੋ ਦੁਨੀਆ ਭਰ ਦੇ ਦੇਸ਼ਾਂ ਦੀ ਸਥਿਤੀ
ਚੀਨ- 80,967 ਮਾਮਲੇ, 3,248 ਮੌਤਾਂ
ਇਟਲੀ- 41.035 ਮਾਮਲੇ, 3,405 ਮੌਤਾਂ
ਈਰਾਨ- 18,407 ਮਾਮਲੇ, 1,284 ਮੌਤਾਂ
ਸਪੇਨ- 18,077 ਮਾਮਲੇ, 831 ਮੌਤਾਂ
ਜਰਮਨੀ- 15,320 ਮਾਮਲੇ, 44 ਮੌਤਾਂ
ਅਮਰੀਕਾ- 14,339 ਮਾਮਲੇ, 217 ਮੌਤਾਂ
ਫਰਾਂਸ- 10,995, 372 ਮੌਤਾਂ
ਦੱਖਣੀ ਕੋਰੀਆ- 8,65 ਮਾਮਲੇ, 94 ਮੌਤਾਂ
ਸਵਿਟਜ਼ਰਲੈਂਡ- 4,222 ਮਾਮਲੇ, 43 ਮੌਤਾਂ
ਬ੍ਰਿਟੇਨ- 3,269 ਮਾਮਲੇ, 144 ਮੌਤਾਂ
ਨੀਦਰਲੈਂਡ- 2,460 ਮਾਮਲੇ, 76 ਮੌਤਾਂ
ਨਾਰਵੇ- 1,790 ਮਾਮਲੇ, 7 ਮੌਤਾਂ
ਆਸਟ੍ਰੀਆ- 2,179 ਮਾਮਲੇ, 6 ਮੌਤਾਂ
ਬੈਲਜੀਅਮ- 1,795 ਮਾਮਲੇ, 21 ਮੌਤਾਂ
ਸਵੀਡਨ- 1,439 ਮਾਮਲੇ,11 ਮੌਤਾਂ
ਡੈਨਮਾਰਕ- 1,151 ਮਾਮਲੇ, 6 ਮੌਤਾਂ
ਜਾਪਾਨ- 943 ਮਾਮਲੇ, 33 ਮੌਤਾਂ (ਡਾਇਮੰਡ ਪ੍ਰਿ੍ੰਸੈੱਸ ਜਹਾਜ਼ 712 ਮਾਮਲੇ, 7 ਮੌਤਾਂ)
ਕੈਨੇਡਾ- 873 ਮਾਮਲੇ, 12 ਮੌਤਾਂ
ਆਸਟ੍ਰੇਲੀਆ- 756 ਮਾਮਲੇ, 7 ਮੌਤਾਂ
ਗ੍ਰੀਸ- 464 ਮਾਮਲੇ, 6 ਮੌਤਾਂ
ਪਾਕਿਸਤਾਨ- 454 ਮਾਮਲੇ, 2 ਮੌਤਾਂ
ਫਿਲਪੀਨਜ਼- 217 ਮਾਮਲੇ, 17 ਮੌਤਾਂ
ਇੰਡੋਨੇਸ਼ੀਆ- 309 ਮਾਮਲੇ,25 ਮੌਤਾਂ
ਇਰਾਕ- 192 ਮਾਮਲੇ, 13 ਮੌਤਾਂ
ਭਾਰਤ- 195 ਮਾਮਲੇ, 5 ਮੌਤਾਂ

Vandana

This news is Content Editor Vandana