ਪਾਕਿ ਅਦਾਲਤ ਨੇ ਇਮਰਾਨ ''ਤੇ ਖਿਲਾਫ ਅਪਮਾਨ ਪਟੀਸ਼ਨ ਦਾ ਫੈਸਲਾ ਰੱਖਿਆ ਸੁਰੱਖਿਅਤ

11/26/2019 5:48:34 PM

ਇਸਲਾਮਾਬਾਦ (ਭਾਸ਼ਾ)- ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਤੇ ਇਕ ਭਾਸ਼ਣ ਵਿਚ ਅਦਾਲਤ ਦਾ ਮਜ਼ਾਕ ਉਡਾਉਣ ਤੇ ਅਦਾਲਤ ਦੇ ਗੰਭੀਰ ਅਪਮਾਨ ਦਾ ਇਲਜ਼ਾਮ ਲਗਾਉਣ ਵਾਲੀ ਪਟੀਸ਼ਨ ਉੱਤੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਇਹ ਮੰਗ ਵਕੀਲ ਸਲੀਮੁੱਲਾ ਖਾਨ ਵਲੋਂ ਸੋਮਵਾਰ ਨੂੰ ਦਰਜ ਕੀਤੀ ਗਈ ਸੀ। ਇਸ ਵਿਚ ਪ੍ਰਧਾਨ ਮੰਤਰੀ ਖਾਨ ਦੇ ਇਕ ਹਾਲ ਦੇ ਭਾਸ਼ਣ ਦੌਰਾਨ ਉਨ੍ਹਾਂ ਵਲੋਂ ਕੀਤੀ ਗਈ ਟਿੱਪਣੀ ਦਾ ਜ਼ਿਕਰ ਕੀਤਾ ਗਿਆ ਹੈ। ਖਾਨ ਨੇ ਇਹ ਟਿੱਪਣੀ ਰਾਵਲਪਿੰਡੀ ਤੋਂ 140 ਕਿਮੀ ਦੂਰ ਹਜ਼ਾਰਾ ਮੋਟਰਵੇ ਦੇ ਇਕ ਹਿੱਸੇ ਦੇ ਉਦਘਾਟਨ ਸਮਾਰੋਹ ਵਿਚ ਕੀਤੀ ਸੀ।

ਡਾਨ ਅਖਬਾਰ ਦੀ ਖਬਰ ਮੁਤਾਬਕ ਪਟੀਸ਼ਨਕਰਤਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ (ਅਦਾਲਤ ਦਾ) ਗੰਭੀਰ ਅਪਮਾਨ ਕੀਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਮੁੱਖ ਜੱਜ ਅਤਹਰ ਮਿਨਾਲਾ ਨੇ ਮੰਗਲਵਾਰ ਨੂੰ ਪਟੀਸ਼ਨ ਉੱਤੇ ਸੁਣਵਾਈ ਕੀਤੀ। ਉਨ੍ਹਾਂ ਨੇ ਵਾਦੀ ਤੋਂ ਪੁੱਛਿਆ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਨਾਲ ਤੁਹਾਨੂੰ ਕੀ ਸਮੱਸਿਆ ਹੈ ? ਪਟੀਸ਼ਨਕਰਤਾ ਨੇ ਜਵਾਬ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਅਦਾਲਤ ਦਾ ਮਜ਼ਾਕ ਉਡਾਇਆ ਹੈ। ਜਸਟਿਸ ਮਿਨਾਲਾ ਨੇ ਕਿਹਾ ਕਿ ਅਦਾਲਤ ਨਿੰਦਾ ਦਾ ਸਵਾਗਤ ਕਰਦੀ ਹੈ। ਕੀ ਤੁਸੀਂ ਚੁਣਿਆ ਹੋਏ ਪ੍ਰਧਾਨ ਮੰਤਰੀ ਉੱਤੇ ਮੁਕੱਦਮਾ ਚਾਹੁੰਦੇ ਹੋ? ਕੀ ਤੁਸੀਂ ਇਸ ਤਰ੍ਹਾਂ ਦੇ ਕਦਮ ਦਾ ਨਤੀਜਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਪ੍ਰਧਾਨ ਮੰਤਰੀ ਨੂੰ ਅਯੋਗ ਕਰਾਰ ਦਿੱਤਾ ਜਾਵੇ? ਫਿਲਹਾਲ ਅਦਾਲਤ ਨੇ ਇਸ ਵਿਸ਼ੇ ਦੀ ਸੁਣਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।

ਖਾਨ ਨੇ ਆਪਣੇ ਭਾਸ਼ਣ ਵਿਚ ਪਾਕਿਸਤਾਨ ਦੇ ਪ੍ਰਧਾਨ ਜੱਜ ਆਸਿਫ ਸਈਦ ਖੋਸਾ ਤੇ ਸੁਪਰੀਮ ਕੋਰਟ ਦੇ ਚੋਟੀ ਦੇ ਜੱਜ ਜਸਟਿਸ ਗੁਲਜਾਰ ਅਹਿਮਦ ਨੂੰ ਅਦਾਲਤ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਕਾਨੂੰਨ ਪ੍ਰਣਾਲੀ ਵਿਚ ਰਸੂਖਦਾਰ ਤੇ ਆਮ ਲੋਕਾਂ ਨਾਲ ਕੀਤਾ ਜਾਣ ਵਾਲਾ ਵਿਵਹਾਰ ਵੱਖਰਾ ਹੈ। ਉਥੇ ਹੀ ਜਸਟਿਸ ਖੋਸਾ ਨੇ ਖਾਨ ਦੀ ਟਿੱਪਣੀ ਦੇ ਜਵਾਬ ਵਿਚ ਕਿਹਾ ਸੀ ਕਿ ਰਸੂਖਦਾਰ ਲੋਕਾਂ ਦੇ ਸਮਰਥਨ ਲਈ ਸਾਡੇ ਤੇ ਟਿੱਪਣੀ ਨਾ ਕਰੋ ਕਿਉਂਕਿ ਸਾਡੇ ਸਾਹਮਣੇ ਸਾਰੇ ਲੋਕ ਸਮਾਨ ਹਨ।

Baljit Singh

This news is Content Editor Baljit Singh