ਪਾਕਿ 'ਚ ਕੋਰੋਨਾ ਪੀੜਤਾਂ ਦੀ ਗਿਣਤੀ 90 ਹਜ਼ਾਰ ਦੇ ਪਾਰ, ਇਕ ਦਿਨ 'ਚ ਹੋਈਆਂ 97 ਮੌਤਾਂ

06/06/2020 2:32:38 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਮਹਾਮਾਰੀ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 93,983 ਹੋ ਗਈ ਹੈ ਅਤੇ ਇਸ ਵਾਇਰਸ ਨਾਲ 1,935 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲਾ ਨੇ ਸ਼ਨੀਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ ਇਕ ਦਿਨ ਵਿਚ 97 ਮੌਤਾਂ ਹੋਈਆਂ ਹਨ ਅਤੇ 4,734 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਕਿਸਤਾਨ ਵਿਚ 59,467 ਮਰੀਜ਼ਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ, ਜਦੋਂਕਿ 32,581 ਮਰੀਜ਼ ਠੀਕ ਹੋ ਗਏ ਹਨ, ਜੋ ਕੁੱਲ ਪੀੜਤਾਂ ਦਾ 34.7 ਫੀਸਦੀ ਹੈ।

ਦੇਸ਼ ਦਾ ਪੰਜਾਬ ਸੂਬਾ 35,308 ਮਾਮਲਿਆਂ ਨਾਲ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ ਹੈ। ਇਸ ਦੇ ਬਾਅਦ ਸਿੰਧ ਸੂਬੇ ਵਿਚ ਕੋਰੋਨਾ ਦੇ 34,889 ਮਾਮਲੇ ਸਾਹਮਣੇ ਆਏ ਹਨ। ਉਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ 12,459, ਬਲੂਚਿਸਤਾਨ 5,776, ਇਸਲਾਮਾਬਾਦ ਵਿਚ 4,323, ਗਿਲਗਿਤ-ਬਾਲਤਿਸਤਾਨ 'ਚ 897 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 331 ਮਮਾਲੇ ਦਰਜ ਕੀਤੇ ਗਏ ਹਨ। ਪਾਕਿਸਤਾਨ ਨੇ ਆਧਿਕਾਰਤ ਤੌਰ 'ਤੇ ਹੁਣ ਤੱਕ 660,508 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਹੈ। ਪਾਕਿਸਤਾਨ ਸਰਕਾਰ ਨੇ ਮਜ਼ਦੂਰ ਵਰਗ ਅਤੇ ਗਰੀਬਾਂ 'ਤੇ ਕੋਰੋਨਾ ਦੇ ਅਸਰ ਨੂੰ ਘੱਟ ਕਰਨ ਲਈ 09 ਮਈ ਤੋਂ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਨੇ ਦੇਸ਼ਭਰ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਆਉਣ 'ਤੇ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਮਿਆਰੀ ਓਪਰੇਟਿੰਗ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਸਖ਼ਤ ਪ੍ਰਬੰਧਕੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ।


cherry

Content Editor

Related News