ਪਾਕਿਸਤਾਨ ਨੇ ਇਤਾਮਾਰ ਬੇਨ-ਗਵੀਰ ਦੇ ਅਲ-ਅਕਸਾ ਮਸਜਿਦ ਦੇ ਦੌਰੇ ਦੀ ਕੀਤੀ ਨਿੰਦਿਆ

01/05/2023 3:57:32 PM

ਇਸਲਾਮਾਬਾਦ, (ਯੂ. ਐੱਨ. ਆਈ.)– ਪਾਕਿਸਤਾਨ ਨੇ ਇਜ਼ਰਾਈਲ ਦੇ ਨਵੇਂ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਦੇ ਅਲ-ਅਕਸਾ ਮਸਜਿਦ ਦੇ ਦੌਰੇ ਦੀ ਨਿੰਦਿਆ ਕੀਤੀ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਪਵਿੱਤਰ ਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਨਾਲ ਕਬਜ਼ੇ ਵਾਲੇ ਫਿਲੀਸਤੀਨੀ ਖੇਤਰਾਂ ’ਚ ਤਣਾਅ ਵੱਧ ਸਕਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਅਲ-ਅਕਸਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਇਕ ਪਵਿੱਤਰ ਸਥਾਨ ਹੈ। ਇਸ ਦੀ ਪਵਿੱਤਰਤਾ ਦੀ ਉਲੰਘਣਾ ਕਰਨਾ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ ਤੇ ਅਜਿਹਾ ਕਦਮ ਕਬਜ਼ੇ ਵਾਲੇ ਫਿਲੀਸਤੀਨੀ ਪ੍ਰਦੇਸ਼ਾਂ ’ਚ ਪਹਿਲਾਂ ਹੀ ਤਣਾਅਪੂਰਨ ਸਥਿਤੀ ਨੂੰ ਭੜਕਾਉਣ ਦੀ ਸੰਭਾਵਨਾ ਹੈ।’’

ਇਹ ਖ਼ਬਰ ਵੀ ਪੜ੍ਹੋ : ਨੇਪਾਲ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਔਰਤ ਦੀ ਮਿਲੀ ਲਾਸ਼

ਵਿਦੇਸ਼ ਮੰਤਰਾਲੇ ਤਰਜ਼ਮਾਨ ਮੁਮਤਾਜ਼ ਜ਼ਹਿਰਾ ਬਲੋਚ ਨੇ ਬੁੱਧਵਾਰ ਨੂੰ ਅਲ-ਅਕਸਾ ਮਸਜਿਦ ’ਚ ਗਵੀਰ ਦੀ ਫੇਰੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਜ਼ਰਾਈਲੀ ਮੰਤਰੀ ਦਾ ਦੌਰਾ ‘ਅਸੰਵੇਦਨਸ਼ੀਲ ਤੇ ਭੜਕਾਊ’ ਸੀ।

ਉਨ੍ਹਾਂ ਕਿਹਾ, ‘‘ਇਜ਼ਰਾਈਲ ਨੂੰ ਆਪਣੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਰੋਕਣਾ ਚਾਹੀਦਾ ਹੈ ਤੇ ਕਬਜ਼ੇ ਵਾਲੇ ਫਿਲੀਸਤੀਨੀ ਖੇਤਰਾਂ ’ਚ ਮੁਸਲਿਮ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦਾ ਸਨਮਾਨ ਕਰਨਾ ਚਾਹੀਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh