ਜੰਗ ਬੰਦੀ ਦੀ ਉਲੰਘਣਾ ਨੂੰ ਲੈ ਕੇ ਪਾਕਿ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

01/26/2020 12:52:48 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਭਾਰਤੀ ਦਸਤਿਆਂ ਵਲੋਂ ਕਥਿਤ ਜੰਗ ਬੰਦੀ ਦੀ ਉਲੰਘਣਾ ਨੂੰ ਲੈ ਕੇ ਵਿਰੋਧ ਦਰਜ ਕਰਾਉਣ ਲਈ ਇਕ ਭਾਰਤੀ ਡਿਪਲੋਮੈਟ ਨੂੰ ਸ਼ਨੀਵਾਰ ਨੂੰ ਤਲਬ ਕੀਤਾ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਕੰਟਰੋਲ ਰੇਖਾ ਨੇੜੇ ਚਿਰੀਕੋਟ ਸੈਕਟਰ ਵਿਚ ਗੋਲੀਬਾਰੀ ਨੂੰ ਲੈ ਕੇ ਪਾਕਿਸਤਾਨ ਦਾ ਸਖ਼ਤ ਵਿਰੋਧ ਦਰਜ ਕਰਾਉਣ ਲਈ ਵਿਦੇਸ਼ ਦਫਤਰ ਨੇ ਭਾਰਤ ਦੇ ਹਾਈ ਕਮਿਸ਼ਨਰ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ ਸੀ।

ਉਸ ਨੇ ਕਿਹਾ ਕਿ ਇਸ ਗੋਲੀਬਾਰੀ ਵਿਚ ਸੇਰੀਅਨ ਪਿੰਡ ਦੀ 21 ਸਾਲਾ ਲੜਕੀ ਜ਼ਖਮੀ ਹੋ ਗਈ ਸੀ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤੀ ਪਾਸਿਓਂ 2003 ਦੀ ਜੰਗ ਬੰਦੀ ਸਮਝੌਤੇ ਦਾ ਸਨਮਾਨ ਕਰਨ, ਇਸ ਮਾਮਲੇ ਅਤੇ ਜੰਗ ਬੰਦੀ ਦੀ ਉਲੰਘਣਾ ਦੇ ਹੋਰ ਮਾਮਲਿਆਂ ਦੀ ਜਾਂਚ ਕਰਨ ਅਤੇ ਕੰਟਰੋਲ ਰੇਖਾ ਤੇ ਕੰਮਕਾਜੀ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹੈ।


Sunny Mehra

Content Editor

Related News