ਪਾਕਿਸਤਾਨ 5ਵੀਂ ਬਣਿਆ UNHRC ਦਾ ਮੈਂਬਰ

10/14/2020 4:46:27 PM

ਇਸਲਾਮਾਬਾਦ—ਪਾਕਿਸਤਾਨ ਦੇ ਖਰਾਬ ਮਨੁੱਖੀ ਅਧਿਕਾਰ ਰਿਕਾਰਡ ਨੂੰ ਲੈ ਕੇ ਵੱਖ-ਵੱਖ ਮਨੁੱਖੀ ਅਧਿਕਾਰ ਗਰੁੱਪਾਂ ਦੇ ਵਿਰੋਧ ਦੇ ਬਾਵਜੂਦ ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰ ਪ੍ਰੀਸ਼ਦ 'ਚ ਉਸ ਨੂੰ ਦੁਬਾਰਾ ਚੁਣਿਆ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਰਵਉੱਚ ਮਨੁੱਖੀ ਅਧਿਕਾਰ ਬਾਡੀਜ਼ ਲਈ ਏਸ਼ੀਆ ਪ੍ਰਸ਼ਾਂਤ ਖੇਤਰ ਦੀਆਂ ਚਾਰ ਸੀਟਾਂ 'ਤੇ ਪੰਜ ਉਮੀਦਵਾਰਾਂ 'ਚੋਂ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ। 
ਸੰਯੁਕਤ ਰਾਸ਼ਟਰ ਮਹਾਸਭਾ 'ਚ ਗੁਪਤ ਵੋਟਾਂ 'ਚੋਂ ਪਾਕਿਸਤਾਨ ਨੂੰ 169 ਵੋਟ ਮਿਲੇ। ਇਸ ਦੇ ਬਾਅਦ ਉਜ਼ਬੇਕਿਸਤਾਨ ਨੂੰ 164, ਨੇਪਾਲ ਨੂੰ 150 ਅਤੇ ਚੀਨ ਨੂੰ 139 ਵੋਟ ਮਿਲੇ। 193 ਮੈਂਬਰੀ ਮਹਾਸਭਾ 'ਚ ਸਾਊਦੀ ਅਰਬ ਨੂੰ ਸਿਰਫ 90 ਵੋਟ ਮਿਲ ਪਾਏ ਅਤੇ ਉਹ ਇਸ ਦੌੜ 'ਚੋਂ ਬਾਹਰ ਹੋ ਗਏ। 
ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਨਿਯਮਾਂ ਦੇ ਤਹਿਤ ਭਗੌਲਿਕ ਪ੍ਰਤੀਨਿਧੀ ਸੁਨਿਸ਼ਚਿਤ ਕਰਨ ਲਈ ਵੱਖ-ਵੱਖ ਖੇਤਰਾਂ ਨੂੰ ਸੀਟਾਂ ਅਲਾਟ ਕੀਤੀਆਂ ਜਾਂਦੀਆਂ ਹਨ। 47 ਮੈਂਬਰੀ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ 15 ਮੈਂਬਰਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਹੋ ਚੁੱਕਾ ਸੀ ਕਿਉਂਕਿ ਹੋਰ ਸਾਰੇ ਖੇਤਰੀ ਗਰੁੱਪ ਦੇ ਮੈਂਬਰ ਬਿਨ੍ਹਾਂ ਵਿਰੋਧ ਕੀਤੇ ਚੁਣੇ ਗਏ। 
ਪਿਛਲੇ ਹਫਤੇ ਯੂਰਪ, ਅਮਰੀਕਾ ਅਤੇ ਕੈਨੇਡਾ ਦੇ ਮਨੁੱਖੀ ਅਧਿਕਾਰਾਂ ਗਰੁੱਪਾਂ ਦੇ ਇਕ ਗਠਬੰਧਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ 'ਚੋਂ ਚੀਨ, ਰੂਸ, ਸਾਊਦੀ ਅਰਬ, ਕਿਊਬਾ, ਪਾਕਿਸਤਾਨ ਅਤੇ ਉਜ਼ਬੇਕਿਸਤਾਨ ਦੀ ਚੋਣ ਦਾ ਵਿਰੋਧ ਕਰਨ ਦੀ ਬੇਨਤੀ ਕੀਤੀ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਦੇਸ਼ਾਂ ਦਾ ਮਨੁੱਖ ਅਧਿਕਾਰ ਰਿਕਾਰਡ ਉਨ੍ਹਾਂ ਨੂੰ ਇਸ ਦੇ ਲਈ ਅਯੋਗ ਕਰਾਰ ਦਿੰਦਾ ਹੈ। ਰੂਸ ਅਤੇ ਕਿਊਬਾ ਪਹਿਲਾਂ ਹੀ ਬਿਨ੍ਹਾਂ ਕਿਸੇ ਵਿਰੋਧ ਦੇ ਚੁਣੇ ਗਏ ਹਨ। 
ਪਾਕਿਸਤਾਨ ਫ਼ਿਲਹਾਲ ਇਕ ਜਨਵਰੀ 2018 ਤੋਂ ਮਨੁੱਖੀ ਅਧਿਕਾਰ ਪ੍ਰੀਸ਼ਦ ਦਾ ਮੈਂਬਰ ਹੈ। ਫਿਰ ਤੋਂ ਚੁਣੇ ਜਾਣ 'ਤੇ ਉਸ ਨੂੰ ਪ੍ਰੀਸ਼ਦ ਦੇ ਮੈਂਬਰ ਦੇ ਤੌਰ 'ਤੇ ਤਿੰਨ ਸਾਲ ਦਾ ਇਕ ਦੂਜਾ ਕਾਰਜਕਾਲ ਮਿਲ ਗਿਆ ਹੈ ਜੋ ਇਕ ਜਨਵਰੀ 2021 ਤੋਂ ਸ਼ੁਰੂ ਹੋਵੇਗਾ। ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਸਥਾਪਨਾ 2006 'ਚ ਹੋਈ ਸੀ, ਇਸ ਦੇ ਬਾਅਦ ਇਹ ਪੰਜਵਾਂ ਮੌਕਾ ਹੈ ਜਦੋਂ ਪਾਕਿਸਤਾਨ ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰ ਦੇ ਸਰਵਉੱਚ ਬਾਡੀਜ਼ ਲਈ ਚੋਣੇ ਗਏ ਹਨ।

Aarti dhillon

This news is Content Editor Aarti dhillon