ਪਾਕਿ: Jem ਲਈ ਪੈਸੇ ਇਕੱਠੇ ਕਰਦੇ 6 ਲੋਕ ਗ੍ਰਿਫਤਾਰ

Wednesday, May 29, 2019 - 09:16 PM (IST)

ਲਾਹੌਰ— ਅੱਤਵਾਦੀ ਗਤੀਵਿਧੀਆਂ ਲਈ ਧਨ ਇਕੱਠਾ ਕਰਨ 'ਤੇ ਰੋਕ ਲਾਉਣ ਲਈ ਪਾਕਿਸਤਾਨ 'ਤੇ ਗਲੋਬਲ ਭਾਈਚਾਰੇ ਦੇ ਦਬਾਅ ਦੇ ਵਿਚਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪਾਬੰਦੀਸ਼ੁਦਾ ਸੰਗਠਨ ਲਈ ਧਨ ਇਕੱਠਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅੱਤਵਾਦੀ ਸੰਗਠਨ ਦਾ ਸਰਗਨਾ ਮਸੂਦ ਅਜ਼ਹਰ ਹੈ।

ਪੰਜਾਬ ਪੁਲਸ ਨੇ ਅੱਤਵਾਦ ਰੋਕੂ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਅੱਤਵਾਦ ਦੇ ਵਿੱਤ ਪੋਸ਼ਣ 'ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਉਥੋਂ ਕਰੀਬ 130 ਕਿਲੋਮੀਟਰ ਦੂਰ ਗੁਜਰਾਂਵਾਲਾ 'ਚ ਜੈਸ਼ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ ਤੇ ਉਸ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਬਰਾਮਦ ਕੀਤੇ।


Baljit Singh

Content Editor

Related News