ਸੂਫੀ ਦਰਗਾਹ ''ਤੇ ਹਮਲੇ ਤੋਂ ਬਾਅਦ ਨੀਂਦ ਤੋਂ ਜਾਗੀ ਪਾਕਿਸਤਾਨੀ ਫੌਜ , ਮਾਰੇ 100 ਅੱਤਵਾਦੀ

02/18/2017 11:13:33 AM

ਇਸਲਾਮਾਬਾਦ— ਸੂਫੀ ਸੰਤ ਲਾਲ ਸ਼ਹਬਾਜ ਕਲੰਦਰ ਦੀ ਦਰਗਾਹ ''ਤੇ ਧਮਾਕਾ ਕਰਾਉਣ ਵਾਲੇ ਅੱਤਵਾਦੀਆਂ ਨੂੰ ਪਾਕਿਸਤਾਨ ਨੇ ਹੱਥੋਂ-ਹੱਥ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ। ਬੀਤੇ ਵੀਰਵਾਰ ਨੂੰ ਇਸ ਧਮਾਕੇ ''ਚ ਮਾਰੇ ਗਏ ਬੇਕਸੂਰ ਲੋਕਾਂ ਦਾ ਬਦਲਾ ਲੈਂਦੇ ਹੋਏ ਪਾਕਿਸਤਾਨੀ ਸੁਰੱਖਿਆ ਫੋਰਸਾਂ ਨੇ 100 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਇਸ ਹਮਲੇ ''ਚ 80 ਤੋਂ ਵਧ ਲੋਕ ਮਾਰੇ ਗਏ ਸਨ ਅਤੇ 150 ਤੋਂ ਵਧ ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ, ''''ਦੇਸ਼ ''ਚ ਵਹੇ ਖੂਨ ਦੇ ਹਰ ਕਤਰੇ ਦਾ ਹਿਸਾਬ ਲਿਆ ਜਾਵੇਗਾ ਅਤੇ ਤੁਰੰਤ ਲਿਆ ਜਾਵੇਗਾ। 
ਇੱਥੇ ਦੱਸ ਦੇਈਏ ਕਿ ਸਿੰਧ ਸੂਬੇ ਸਥਿਤ ਸ਼ਾਹਬਾਜ਼ ਕਲੰਦਰ ਦੀ ਦਰਗਾਹ ''ਤੇ ਹੋਇਆ ਇਹ ਅੱਤਵਾਦੀ ਹਮਲਾ ਪਿਛਲੇ ਕੁਝ ਸਾਲਾਂ ''ਚ ਪਾਕਿਸਤਾਨ ''ਚ ਹੋਏ ਸਭ ਤੋਂ ਭਿਆਨਕ ਹਮਲਿਆਂ ''ਚੋਂ ਹੈ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ. ਐੱਸ. ਨੇ ਲਈ ਹੈ। ਅੱਤਵਾਦੀਆਂ ਦੇ ਖਾਤਮੇ ਲਈ ਦੇਸ਼ ਭਰ ''ਚ ਪੂਰੀ ਰਾਤ ਮੁਹਿੰਮ ਚਲਾਈ ਗਈ। ਨੀਮ ਫੌਜੀ ਸਿੰਧ ਰੇਂਜਰਸ ਨੇ ਦੱਸਿਆ ਕਿ ਸੂਬੇ ''ਚ ਰਾਤ ਭਰ ਚਲੀ ਮੁਹਿੰਮ ''ਚ 4 ਦਰਜਨ ਤੋਂ ਵਧ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉੱਥੇ ਹੀ ਖੈਬਰ ਪਖਤੂਨਖਵਾ ਸੂਬੇ ਦੀ ਪੁਲਸ ਨੇ 3 ਦਰਜਨ ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। 
ਅਧਿਕਾਰੀਆਂ ਮੁਤਾਬਕ ਕਬਾਇਲ ਖੇਤਰ ਖੁਰਰਮ, ਬਲੋਚਿਸਤਾਨ ਅਤੇ ਪੰਜਾਬ ਸੂਬੇ ਦੇ ਸਰਗੋਧਾ ''ਚ ਵੀ ਕਈ ਅੱਤਵਾਦੀਆਂ ਨੂੰ ਮਾਰਨ ''ਚ ਸਫਲਤਾ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵਿਰੁੱਧ ਇਹ ਮੁਹਿੰਮ ਅੱਗੇ ਹੋਰ ਵੀ ਤੇਜ਼ ਹੋਵੇਗੀ, ਕਿਉਂਕਿ ਸਰਕਾਰ ਨੇ ਅੱਤਵਾਦ ਨੂੰ ਜੜ੍ਹੋ ਖਤਮ ਕਰਨ ਦਾ ਸੰਕਲਪ ਲਿਆ ਹੈ।

Tanu

This news is News Editor Tanu