ਪਾਕਿਸਤਾਨੀ ਫ਼ੌਜ ਨੇ ਜਨਰਲ ਬਾਜਵਾ ਦੀ 'ਜਾਇਦਾਦ' ਸਬੰਧੀ ਰਿਪੋਰਟਾਂ ਨੂੰ ਕੀਤਾ ਖਾਰਜ

11/27/2022 5:09:53 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਫ਼ੌਜ ਨੇ ਐਤਵਾਰ ਨੂੰ ਮੀਡੀਆ ਦੀਆਂ ਉਹਨਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਅਰਬਪਤੀ ਬਣ ਗਏ। ਫ਼ੌਜ ਨੇ ਇਨ੍ਹਾਂ ਰਿਪੋਰਟਾਂ ਨੂੰ "ਗੁੰਮਰਾਹਕੁੰਨ" ਅਤੇ "ਸਪੱਸ਼ਟ ਝੂਠ ਅਤੇ ''ਬੇਬੁਨਿਆਦ" ਕਰਾਰ ਦਿੱਤਾ। ਜਨਰਲ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੂੰ ਤਿੰਨ ਸਾਲ ਦਾ ਐਕਸਟੈਂਸ਼ਨ ਮਿਲਿਆ ਸੀ। ਫੈਕਟਫੋਕਸ ਵੈਬਸਾਈਟ ਦੁਆਰਾ ਪ੍ਰਕਾਸ਼ਿਤ ਇੱਕ ਖ਼ਬਰ ਦੇ ਅਨੁਸਾਰ ਜਨਰਲ ਬਾਜਵਾ (61) ਦੇ ਪਰਿਵਾਰ ਦੀਆਂ ਜਾਇਦਾਦਾਂ ਅਤੇ ਕਾਰੋਬਾਰਾਂ (ਦੇਸ਼ ਅਤੇ ਵਿਦੇਸ਼ਾਂ ਵਿੱਚ) ਦਾ ਮੌਜੂਦਾ ਬਾਜ਼ਾਰ ਮੁੱਲ 12.7 ਅਰਬ ਰੁਪਏ ਹੈ। 

ਐਤਵਾਰ ਨੂੰ ਆਖਿਰਕਾਰ ਫ਼ੌਜ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜ ਦਿੱਤੀ। ਇਸ ਤੋਂ ਕੁਝ ਦਿਨ ਪਹਿਲਾਂ ਸ਼ਹਿਬਾਜ਼ ਸ਼ਰੀਫ ਸਰਕਾਰ ਨੇ ਜਨਰਲ ਬਾਜਵਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਟੈਕਸ ਰਿਕਾਰਡ ਲੀਕ ਕਰਨ ਵਿੱਚ ਸ਼ਾਮਲ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਫ਼ੌਜ ਮੁਖੀ ਜਨਰਲ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਇਦਾਦ ਨਾਲ ਸਬੰਧਤ ਗੁੰਮਰਾਹਕੁੰਨ ਅੰਕੜੇ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਸਨ ਅਤੇ ਵੱਖ-ਵੱਖ ਫੋਰਮਾਂ 'ਤੇ ਕਲਪਨਾ 'ਤੇ ਆਧਾਰਿਤ ਅੰਕੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮਾਂ ਨੇ ਕਰਜ਼ 'ਚ ਡੁੱਬੀ ਧੀ ਨੂੰ ਫੀਸ ਲਈ ਵੀ ਨਹੀਂ ਦਿੱਤਾ ਕੋਈ ਪੈਸਾ, 6 ਕਰੋੜ ਕੀਤੇ ਦਾਨ 

ਫ਼ੌਜ ਦੇ ਬਿਆਨ ਵਿੱਚ ਕਿਹਾ ਗਿਆ ਕਿ ਇਹ ਪੂਰੀ ਤਰ੍ਹਾਂ ਝੂਠ ਅਤੇ ਗ਼ਲਤ ਇਰਾਦੇ 'ਤੇ ਅਧਾਰਤ ਹੈ। ਇਸ ਵਿਚ ਕਿਹਾ ਗਿਆ ਕਿ  ਜਨਰਲ ਬਾਜਵਾ, ਉਨ੍ਹਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ਨੂੰ ਫੈਡਰਲ ਬੋਰਡ ਆਫ ਰੈਵੇਨਿਊ ਨੂੰ ਘੋਸ਼ਿਤ ਕੀਤੀਆਂ ਗਈਆਂ। ਬਿਆਨ ਮੁਤਾਬਕ ਇਹ ‘ਗ਼ਲਤ ਧਾਰਨਾ’ ਬਣਾਈ ਜਾ ਰਹੀ ਹੈ ਕਿ ਇਹ ਜਾਇਦਾਦਾਂ ਜਨਰਲ ਬਵਾਜਾ ਦੇ ਪੁੱਤਰ ਦੇ ਸਹੁਰੇ ਨੇ ਆਪਣੇ ਛੇ ਸਾਲਾਂ ਦੇ ਕਾਰਜਕਾਲ ਦੌਰਾਨ ਹਾਸਲ ਕੀਤੀਆਂ ਸਨ। ਫ਼ੌਜ ਦਾ ਕਹਿਣਾ ਹੈ ਕਿ ਫ਼ੌਜ ਮੁਖੀ ਅਤੇ ਉਨ੍ਹਾਂ ਦਾ ਪਰਿਵਾਰ ਨਿਯਮਿਤ ਤੌਰ 'ਤੇ ਟੈਕਸ ਰਿਟਰਨ ਭਰਦੇ ਹਨ। ਬਿਆਨ 'ਚ ਕਿਹਾ ਗਿਆ ਕਿ ਹਰ ਨਾਗਰਿਕ ਦੀ ਤਰ੍ਹਾਂ ਫ਼ੌਜ ਮੁਖੀ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਜਾਇਦਾਦ ਲਈ ਟੈਕਸ ਪ੍ਰਸ਼ਾਸਨ ਪ੍ਰਤੀ ਜਵਾਬਦੇਹ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਪੁਲਸ ਨੇ ਵਿਖਾਵਾਕਾਰੀਆਂ ਦੀਆਂ ਅੱਖਾਂ 'ਚ ਮਾਰੀਆਂ ਗੋਲੀਆਂ, ਕਈਆਂ ਨੇ ਗੁਆਈ ਰੌਸ਼ਨੀ

ਵੈੱਬਸਾਈਟ ਆਪਣੇ ਆਪ ਨੂੰ "ਪਾਕਿਸਤਾਨ ਆਧਾਰਿਤ ਡਿਜੀਟਲ ਮੀਡੀਆ ਨਿਊਜ਼ ਆਰਗੇਨਾਈਜੇਸ਼ਨ ਜੋ ਡਾਟਾ ਆਧਾਰਿਤ ਖੋਜੀ ਪੱਤਰਕਾਰੀ ਕਰ ਰਹੀ ਹੈ" ਵਜੋਂ ਦਰਸਾਉਂਦੀ ਹੈ। ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਕਿ ਜਨਰਲ ਬਾਜਵਾ ਦੀ ਪਤਨੀ ਆਇਸ਼ਾ ਅਮਜਦ ਦੀ ਜਾਇਦਾਦ 2016 ਵਿੱਚ ਜ਼ੀਰੋ ਤੋਂ ਵੱਧ ਕੇ ਛੇ ਸਾਲਾਂ ਵਿੱਚ 2.2 ਅਰਬ ਰੁਪਏ ਹੋ ਗਈ ਹੈ। ਉਸਨੇ ਕਿਹਾ ਕਿ ਇਹਨਾਂ ਵਿੱਚ ਰਿਹਾਇਸ਼ੀ ਪਲਾਟ, ਵਪਾਰਕ ਪਲਾਟ ਅਤੇ ਫ਼ੌਜ ਦੁਆਰਾ ਉਸਦੇ ਪਤੀ ਨੂੰ ਦਿੱਤੇ ਮਕਾਨ ਦੀ ਕੀਮਤ ਸ਼ਾਮਲ ਨਹੀਂ ਹੈ। ਵੈੱਬਸਾਈਟ ਵੱਲੋਂ ਜਨਰਲ ਬਾਜਵਾ ਦੇ ਪਰਿਵਾਰਕ ਮੈਂਬਰਾਂ ਦੇ ਟੈਕਸ ਵੇਰਵੇ ਆਨਲਾਈਨ ਜਾਰੀ ਕੀਤੇ ਜਾਣ ਤੋਂ ਬਾਅਦ ਵਿੱਤ ਮੰਤਰੀ ਇਸਹਾਕ ਡਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ। ਉਹ ਜਨਰਲ ਬਾਜਵਾ ਦੀ ਥਾਂ ਲੈਣਗੇ।
 

Vandana

This news is Content Editor Vandana