ਪਾਕਿਸਤਾਨੀ ਫੌਜ ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਭਾਰਤੀ ਫੌਜ ਨਾਲ ਕੀਤਾ ਸੰਪਰਕ

04/26/2017 4:50:56 PM

ਇਸਲਾਮਾਬਾਦ— ਪਾਕਿਸਤਾਨੀ ਫੌਜ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਕੰਟਰੋਲ ਰੇਖਾ ਦੇ ਨੇੜੇ ਜਨਗਣਨਾ ਦੇ ਕੰਮ ''ਚ ਲੱਗੇ ਕਰਮਚਾਰੀ ਦੇ ਸੰਬੰਧ ''ਚ ਦੱਸਿਆ ਹੈ। ਜਨਗਣਨਾ ਦਾ ਦੂਜਾ ਗੇੜ 25 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ ਇਹ ਇਕ ਹਫਤੇ ਤੱਕ ਚਲੇਗਾ। ਇਸ ਗੇੜ ''ਚ ਕਸ਼ਮੀਰ ''ਚ ਕੰਟਰੋਲ ਰੇਖਾ ਦੇ ਨੇੜੇ ਜ਼ਿਲਿਆਂ ਦੀ ਜਨਸੰਖਿਆ ਦੀ ਵੀ ਗਿਣਤੀ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫੌਜ ਨੇ ਇਕ ਬਿਆਨ ''ਚ ਕਿਹਾ ਕਿ ਕੰਟਰੋਲ ਰੇਖਾ ਦੇ ਨੇੜੇ ਰਿਹਾਇਸ਼ੀ ਇਲਾਕਿਆਂ ''ਚ ਨਾਗਰਿਕ ਅਤੇ ਗਿਣਤੀ ਕਰਨ ਵਾਲੇ ਫੌਜੀਆਂ ਦੀ ਗਤੀਵਿਧੀਆਂ ਦੀ ਸੂਚਨਾ ਦੇਣ ਲਈ ਭਾਰਤ ਫੌਜ ਨਾਲ ਸੰਪਰਕ ਕੀਤਾ ਹੈ।
ਬਿਆਨ ''ਚ ਕਿਹਾ ਗਿਆ ਹੈ ਕਿ ਨਾਗਰਿਕ ਅਤੇ ਫੌਜੀ ਜਵਾਨਾਂ ਦੀ ਸੁਰੱਖਿਆ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਪਾਕਿਸਤਾਨ ''ਚ ਜਨਗਣਨਾ ਦਾ ਪਹਿਲਾ ਗੇੜ 15 ਮਾਰਚ ਤੋਂ ਸ਼ੁਰੂ ਹੋਇਆ ਸੀ ਅਤੇ 15 ਅਪ੍ਰੈਲ ਨੂੰ ਪੂਰਾ ਹੋਇਆ ਸੀ। ਇਕ ਲੱਖ 18 ਹਜ਼ਾਰ ਨਾਗਰਿਕ ਗਿਣਤੀ ਕਰਤਾ ਇਕ ਲੱਖ 75 ਹਜ਼ਾਰ ਫੌਜੀ ਜਵਾਨਾਂ ਨਾਲ ਮਿਲ ਕੇ ਜਨਸੰਖਿਆ ਅਤੇ ਮਕਾਨਾਂ ਦੀ ਗਿਣਤੀ ਕਰਨ ਦੇ ਕੰਮ ''ਚ ਲੱਗੇ ਹੋਏ ਹਨ।

Tanu

This news is News Editor Tanu