ਪਾਕਿ ਸਰਕਾਰ ਨੇ ਰੈਲੀਆਂ ਕਰਨ ’ਤੇ ਵਿਰੋਧੀ ਨੇਤਾਵਾਂ ’ਤੇ ਕੇਸ ਦਰਜ ਕਰਨੇ ਸ਼ੁਰੂ ਕੀਤੇ

01/02/2021 10:14:38 AM

ਮਰਦਾਨ, (ਏ. ਐੱਨ. ਆਈ.)-ਵੱਧਦੇ ਪ੍ਰਦਰਸ਼ਨਾਂ ਦੌਰਾਨ ਪਾਕਿਸਤਾਨ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦੇ ਸਥਾਨਕ ਨੇਤਾਵਾਂ ਖ਼ਿਲਾਫ਼ ਮਰਦਾਨ ’ਚ ਰੈਲੀ ਕਰਨ ਨੂੰ ਲੈ ਕੇ ਕੇਸ ਦਰਜ ਕੀਤੇ ਹਨ।

ਜੀਓ ਨਿਊਜ਼ ਦੇ ਸੂਤਰਾਂ ਅਨੁਸਾਰ ਸਿਟੀ ਪੁਲਸ ਸਟੇਸ਼ਨ ’ਚ ਪੀ. ਐੱਮ. ਐੱਲ.-ਐੱਨ ਨੇਤਾ ਹਾਜ਼ੀ ਖਾਨ ਅਕਬਰ, ਜੇ. ਯੂ. ਆਈ.-ਐੱਫ ਮਰਦਾਨ ਦੇ ਜਨਰਲ ਸਕੱਤਰ ਮੌਲਾਨਾ ਅਮਾਨਤ ਸ਼ਾਹ ਹੱਕਾਨੀ, ਸਾਬਕਾ ਡਿਪਟੀ ਸਪੀਕਰ ਇਕਰਾਮੁੱਲਾ ਸ਼ਾਹਿਦ, ਕੌਮੀ ਵਤਨ ਪਾਰਟੀ ਦੇ ਜ਼ਿਲਾ ਚੇਅਰਮੈਨ ਮੁਜ਼ੀਬਰ ਰਹਿਮਾਨ ਅਤੇ ਆਵਾਮੀ ਨੈਸ਼ਨਲ ਪਾਰਟੀ ਦੇ ਲਤੀਫ ਉਰ ਰਹਿਮਾਨ ਸਣੇ ਕਈ ਹੋਰ ਨੇਤਾ ਸ਼ਾਮਿਲ ਹਨ।


ਵਿਰੋਧੀ ਧਿਰ ਵੱਲੋਂ ਪੀ. ਡੀ. ਐੱਮ. ਦੇ ਬੈਨਰ ਹੇਠ ਬਿਨਾਂ ਇਜ਼ਾਜਤ ਮਰਦਾਨ ’ਚ ਰੈਲੀ ਕਰਨ ਤੋਂ ਅਗਲੇ ਦਿਨ ਮਾਮਲੇ ਦਰਜ ਕੀਤੇ ਗਏ ਹਨ। ਇਹ ਕਦਮ ਉਸ ਸਮੇਂ ਵੀ ਉਠਾਇਆ ਗਿਆ ਹੈ, ਜਦੋਂ ਵਿਰੋਧੀ ਧਿਰ ਇਮਰਾਨ ਸਰਕਾਰ ਖ਼ਿਲਾਫ਼ ਆਪਣੇ ਪ੍ਰਦਰਸ਼ਨ ਨੂੰ ਤੇਜ਼ ਕਰਨ ਦੀ ਯੋਜਨਾ ਬਣਾ ਰਹੀ ਹੈ।

Lalita Mam

This news is Content Editor Lalita Mam