ਭਾਰਤ ਨੂੰ ਘੇਰਨ ਦੀ ਤਿਆਰੀ ''ਚ ਪਾਕਿ ਅਤੇ ਚੀਨ !

06/03/2017 7:00:25 PM

ਪਾਕਿਸਤਾਨ— ਗੁਆਂਢੀ ਦੇਸ਼ ਪਾਕਿ ਅਤੇ ਚੀਨ ਜਿਸ ਤਰ੍ਹਾਂ ਭਾਰਤ ਨੂੰ ਘੇਰਨ ਦੀ ਰਣਨੀਤਿ ਬਣਾ ਰਹੇ ਹਨ, ਉਸ ਨੂੰ ਦੇਖਦੇ ਹੋਏ ਭਾਰਤ ਨੂੰ ਜਦਲੀ ਤੋਂ ਜਲਦੀ ਆਪਣੇ ਰੱਖਿਆ ਬੇੜਿਆਂ ''ਚ ਆਧੁਨਿਕ ਹਥਿਆਰਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ।
ਚੀਨ ਸਾਊਥ ਚਾਈਨਾ ਸੀ ਤੋਂ ਲੈ ਕੇ ਪਾਕਿਸਤਾਨ ਦੇ ਗਵਾਦਰ ਪੋਰਟ ਤੱਕ ਪਹੁੰਚ ਬਣਾ ਕੇ ਭਾਰਤ ਨੂੰ ਚੁਨੌਤੀ ਦੇ ਰਿਹਾ ਹੈ। ਭਾਰਤ ਨੇ ਵੀ ਚੀਨ ਅਤੇ ਪਾਕਿਸਤਾਨ ਵੱਲੋਂ ਮਿਲਣ ਵਾਲੀ ਇਸ ਸੰਯੁਕਤ ਚੁਨੌਤੀ ਨੂੰ ਦੇਖਦੇ ਹੋਏ ਆਪਣੇ ਰੱਖਿਆ ਬੇੜਿਆਂ ''ਚ ਆਧੁਨਿਕ ਹਥਿਆਰਾਂ ਦਾ ਖੇਪ ਵਧਾਣਾ ਸ਼ੁਰੂ ਕਰ ਦਿੱਤਾ ਹੈ।
ਇਸ ''ਚ ਇਸ ਤਰ੍ਹਾਂ ਦੇ ਰੂਸੀ ਹਥਿਆਰ ਵੀ ਹਨ ਜਿਨ੍ਹਾਂ ਦੇ ਮਿਲਣ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਭਾਰਤ ''ਤੇ ਹਮਲਾ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਗੇ। ਪੁਤਿਨ ਅਤੇ ਮੋਦੀ ''ਚ ਇਨ੍ਹਾਂ ਨੂੰ ਲੈ ਕੇ ਗੱਲ ਹੋਈ ਹੈ। ਕਲੀਬਰ ਮਿਜ਼ਾਈਲ ਸਟੀਕ ਦਿਸ਼ਾ-ਸੂਚਕ ਪ੍ਰਣਾਲੀ ੋਤੋਂ ਲੈਸ ਹੈ, ਜੋ ਜਮੀਨੀ ਟਿਕਾਣਿਆਂ ਨੂੰ ਪੁਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ। ਰੂਸੀ ਫੌਜ ਨੇ ਹਾਲ ''ਚ ਹੀ ਸੀਰੀਆ ਬਸ਼ਰ ਅਲ ਅਸਦ ਦੀ ਸਰਕਾਰ ਵਿਰੋਧੀ ਫੌਜ ਦੇ ਟਿਕਾਣਿਆਂ ਨੂੰ ਤਬਾਹ ਕਰਨ ''ਚ ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਸੀ।