ਪਾਕਿ ਸਫ਼ੀਰ ਨੇ ਬਿਨਾਂ ਪੁੱਛੇ ਵੇਚੀ ਦੂਤਘਰ ਦੀ ਇਮਾਰਤ, 19 ਸਾਲਾਂ ਬਾਅਦ ਮੁਕੱਦਮਾ ਦਰਜ

08/27/2020 1:45:45 PM

ਇਸਲਾਮਾਬਾਦ- ਇੰਡੋਨੇਸ਼ੀਆ ਵਿਚ ਪਾਕਿਸਤਾਨ ਦੇ ਸਫ਼ੀਰ ਰਹੇ ਫ਼ੌਜ ਦੇ ਇਕ ਸਾਬਕਾ ਅਧਿਕਾਰੀ ਨੇ ਉੱਥੇ ਸਥਿਤ ਦੂਤਘਰ ਦੀ ਇਮਾਰਤ ਹੀ ਵੇਚ ਦਿੱਤੀ। ਇਹ ਗੱਲ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਐੱਨ. ਏ. ਬੀ.) ਦੀ ਜਾਂਚ ਵਿਚ ਸਾਹਮਣੇ ਆਈ ਹੈ। ਐੱਨ. ਏ. ਬੀ. ਦੇ ਅੰਬੈਸਡਰ ਰਹੇ ਛੁੱਟੀ ਪ੍ਰਾਪਤ ਮੇਜਰ ਜਨਰਲ ਸੈਯਦ ਮੁਸਤਫਾ ਅਨਵਰ ਖ਼ਿਲਾਫ਼ ਅਦਾਲਤ ਵਿਚ ਸਬੂਤ ਸਣੇ ਮੁਕੱਦਮਾ ਦਰਜ ਕੀਤਾ ਗਿਆ ਹੈ। 19 ਸਾਲਾਂ ਬਾਅਦ ਇਸ ਧੋਖਾਧੜੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।

ਅਦਾਲਤ ਵਿਚ ਪੇਸ਼ ਅਰਜ਼ੀ ਵਿਚ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਕਿਹਾ ਕਿ ਇਸ ਗ਼ੈਰ-ਕਾਨੂੰਨੀ ਸੌਦੇ ਨਾਲ ਪਾਕਿਸਤਾਨੀ ਖਜ਼ਾਨੇ ਨੂੰ ਤਕਰੀਬਨ 1.32 ਮਿਲੀਅਨ ਡਾਲਰ (10 ਕਰੋੜ ਭਾਰਤੀ ਰੁਪਏ) ਦਾ ਨੁਕਸਾਨ ਹੋਇਆ। ਇਹ ਇਮਾਰਤ 2001-2002 ਵਿਚ ਜਕਾਰਤਾ ਵਿਚ ਵੇਚੀ ਗਈ। 

ਪਤਾ ਲੱਗਾ ਹੈ ਕਿ ਇੰਡੋਨੇਸ਼ੀਆ ਵਿਚ ਸਫ਼ੀਰ ਨਿਯੁਕਤ ਹੁੰਦੇ ਹੀ ਮੁਸਤਫਾ ਨੇ ਦੂਤਘਰ ਦੀ ਇਮਾਰਤ ਵੇਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਇਸ ਲਈ ਪਾਕਿਸਤਾਨੀ ਵਿਦੇਸ਼ ਮੰਤਰਾਲੇ ਤੋਂ ਇਜਾਜ਼ਤ ਲਏ ਬਿਨਾ ਇੰਡੋਨੇਸ਼ੀਆ ਦੀਆਂ ਅਖਬਾਰਾਂ ਵਿਚ ਵਿਗਿਆਪਨ ਵੀ ਛਪਵਾਏ ਗਏ। ਜਦ ਸੌਦਾ ਹੋ ਗਿਆ ਤਾਂ ਉਸ ਦੀ ਸੂਚਨਾ ਦੇਣ ਲਈ ਮੁਸਤਫਾ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ। ਵਿਦੇਸ਼ ਮੰਤਰਾਲੇ ਨੇ ਜਦ ਉਸ ਕੋਲੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕੋਈ ਢੁੱਕਵਾਂ ਉੱਤਰ ਨਾ ਦਿੱਤਾ ਅਤੇ ਮੁਕੱਦਮਾ ਦਰਜ ਕੀਤਾ ਗਿਆ। ਸੂਤਰਾਂ ਮੁਤਾਬਕ ਐੱਨ. ਏ. ਬੀ. ਨੇ ਖੁਦ ਵੀ ਮਾਮਲੇ ਦੀ ਜਾਂਚ ਨੂੰ ਲਟਕਾ ਕੇ ਰੱਖਿਆ ਸੀ ਤੇ ਹੁਣ ਹੇਠਲੀ ਅਦਾਲਤ ਵਿਚ ਮੁਕੱਦਮਾ ਦਰਜ ਹੈ। 

Lalita Mam

This news is Content Editor Lalita Mam