ਵਾੜ ਲਗਾਉਣ ਕਾਰਨ ਪੈਦਾ ਹੋਏ ਤਣਾਅ ਮਗਰੋਂ ਪਾਕਿ-ਅਫਗਾਨ ਸੀਮਾ ਮਾਰਗ ਬੰਦ

10/15/2018 5:12:49 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਅਤੇ ਅਫਗਾਨਿਸਤਾਨ ਸੀਮਾ 'ਤੇ ਐਤਵਾਰ ਨੂੰ ਵਾੜ ਲਗਾਉਣ ਕਾਰਨ ਪੈਦਾ ਹੋਏ ਤਣਾਅ ਕਾਰਨ ਦੋਹਾਂ ਦੇਸ਼ਾਂ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ। ਗੋਲੀਬਾਰੀ ਦੀ ਘਟਨਾ ਦੇ ਬਾਅਦ ਸੀਮਾ 'ਤੇ ਤਣਾਅ ਦੀ ਸਥਿਤੀ ਪੈਦਾ ਹੋ ਗਈ। ਭਾਵੇਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਗੋਲੀਬਾਰੀ ਦੇ ਬਾਅਦ ਪਾਕਿਸਤਾਨ ਨੇ ਸੀਮਾ 'ਤੇ ਫ੍ਰੈਂਡਸ਼ਿਪ ਗੇਟ ਬੰਦ ਕਰਨ ਦਾ ਫੈਸਲਾ ਲਿਆ ਹੈ, ਜਿਸ ਮਗਰੋਂ ਦੇਸ਼ ਦੇ ਹਜ਼ਾਰਾਂ ਨਾਗਰਿਕ ਫਸੇ ਹੋਏ ਹਨ। ਸੂਤਰਾਂ ਮੁਤਾਬਕ ਅਫਗਾਨ ਫੌਜੀਆਂ ਨੇ ਗੋਲੀਬਾਰੀ ਤੋਂ ਪਹਿਲਾਂ ਸੁਰੱਖਿਆ ਬਲਾਂ 'ਤੇ ਟਿੱਪਣੀ ਕੀਤੀ। ਚਮਨ ਵਿਚ ਇਕ ਸਥਾਨਕ ਪੱਤਰਕਾਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਕਰੀਬ 5 ਘੰਟੇ ਤੱਕ ਇਹ ਗੋਲੀਬਾਰੀ ਜਾਰੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਦੇਰ ਸ਼ਾਮ ਨੂੰ ਗੋਲੀਬਾਰੀ ਬੰਦ ਹੋ ਗਈ ਪਰ ਹਾਲੇ ਵੀ ਸੀਮਾ 'ਤੇ ਤਣਾਅ ਦੀ ਸਥਿਤੀ ਹੈ।