ਪਾਕਿ : ਹਿੰਦੂ ਕੁੜੀਆਂ ਦਾ ਧਰਮ ਬਦਲਣ ਦਾ ਮਾਮਲਾ ਪੁੱਜਾ ਅਦਾਲਤ, 7 ਗ੍ਰਿਫਤਾਰ

03/25/2019 6:44:33 PM

ਲਾਹੌਰ (ਭਾਸ਼ਾ)- ਪਾਕਿਸਤਾਨ ਵਿਚ ਅਗਵਾ ਕਰਨ ਦੇ ਬਾਅਦ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲੇ ਵਿਚ ਤਕਰੀਬਨ 7 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਜਿਹੀਆਂ ਖਬਰਾਂ ਹਨ ਕਿ ਇਨ੍ਹਾਂ ਕੁੜੀਆਂ ਨੇ ਪੰਜਾਬ ਸੂਬੇ ਦਾ ਰੁਖ ਕਰਕੇ ਸੁਰੱਖਿਆ ਦੇਣ ਦੀ ਅਪੀਲ ਕੀਤੀ। ਹੋਲੀ ਮੌਕੇ ਸਿੰਧ ਸੂਬੇ ਦੇ ਘੋਟਕੀ ਜ਼ਿਲੇ ਤੋਂ 13 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਰਸੂਖਦਾਰ ਲੋਕਾਂ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ। ਉਨ੍ਹਾਂ ਦੇ ਅਗਵਾ ਤੋਂ ਕੁਝ ਸਮੇਂ ਬਾਅਦ ਹੀ, ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਕਾਜ਼ੀ ਕਥਿਤ ਤੌਰ 'ਤੇ ਦੋਹਾਂ ਦਾ ਨਿਕਾਹ ਕਰਵਾਉਂਦੇ ਹੋਏ ਨਜ਼ਰ ਆ ਰਿਹਾ ਸੀ। ਇਸ ਨੇ ਪੂਰੇ ਦੇਸ਼ ਵਿਚ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ। ਕੁੜੀਆਂ ਦੇ ਪਰਿਵਾਰ ਨੇ ਉਨ੍ਹਾਂ ਦੇ ਇਸਲਾਮ ਵਿਚ ਕਥਿਤ ਧਰਮ ਪਰਿਵਰਤਨ ਨੂੰ ਲੈ ਕੇ 20 ਮਾਰਚ ਨੂੰ ਐਫ.ਆਈ.ਆਰ. ਦਰਜ ਕਰਵਾਈ ਸੀ।

ਪੀੜਤ ਹਿੰਦੂ ਕੁੜੀਆਂ ਨੇ ਸੁਰੱਖਿਆ ਲਈ ਅਦਾਲਤ ਵਿਚ ਅਪੀਲ ਕੀਤੀ ਹੈ। ਕੁੜੀਆਂ ਨੇ ਪੰਜਾਬ ਸੂਬੇ ਦੇ ਬਹਾਵਲਪੁਰ ਸਥਿਤ ਅਦਾਲਤ ਦਾ ਦਰਵਾਜਾ ਖੜਕਾਇਆ ਅਤੇ ਪਟੀਸ਼ਨ ਦਾਇਰ ਕਰ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ। ਮੀਡੀਆ ਰਿਪੋਰਟਾਂ ਵਿਚ ਇਹ ਗੱਲ ਕਹੀ ਗਈ ਹੈ। 12 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਸਿੰਧ ਦੇ ਘੋਟਕੀ ਜ਼ਿਲੇ ਵਿਚ ਹੋਲੀ ਦੀ ਸ਼ਾਮ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਦੇ ਬਾਅਦ ਇਕ ਵੀਡੀਓ ਸਾਹਮਣੇ ਆਇਆ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਨਾਬਾਲਗ ਕੁੜੀਆਂ ਕਹਿ ਰਹੀਆਂ ਹਨ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ। ਇਕ ਹੋਰ ਵੀਡੀਓ ਵਿਚ ਇਕ ਮੌਲਵੀ ਕਹਿ ਰਿਹਾ ਹੈ ਕਿ ਕੁੜੀਆਂ ਮੁਸਲਮਾਨਾਂ ਵਾਲੇ ਘਿਰੇ ਇਲਾਕੇ ਵਿਚ ਰਹਿੰਦੀਆਂ ਸਨ ਅਤੇ ਉਹ ਇਸਲਾਮ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਈਆਂ ਆਪਣਾ ਧਰਮ ਬਦਲਣਾ ਚਾਹੁੰਦੀਆਂ ਸਨ। 

ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਦੇ ਹਵਾਲੇ ਨੇ ਸੂਤਰਾਂ ਨੇ ਕਿਹਾ ਕਿ ਪੀੜਤਾਂ ਦੇ ਭਰਾ ਸ਼ਮਨ ਦਾਸ ਵੱਲੋਂ ਇਕ ਐੱਫ.ਆਈ.ਆਰ. ਦਹਰਕੀ ਪੁਲਸ ਥਾਣੇ ਵਿਚ ਦਰਜ ਕਰਵਾਈ ਗਈ ਹੈ। ਇਸ ਮਾਮਲੇ ਵਿਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਰਿਪੋਰਟ ਮੰਗੇ ਜਾਣ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਾਮਲੇ 'ਤੇ ਖੁਦ ਨੋਟਿਸ ਲਿਆ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਮੀਡੀਆ ਵਿਚ ਸਿੰਧ ਦੇ ਮੀਰਪੁਰਖਾਸ ਦੀ ਰਹਿਣ ਵਾਲੀ ਇਕ ਹੋਰ ਹਿੰਦੂ ਕੁੜੀ ਸ਼ਾਨਿਆ ਦੇ ਅਗਵਾ ਹੋਣ ਅਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਖਬਰਾਂ ਹਨ।


Sunny Mehra

Content Editor

Related News