ਪਾਕਿ ''ਚ ਸੀਨੀਅਰ ਕਮਾਂਡਰ ਸਣੇ 4 ਅੱਤਵਾਦੀ ਗ੍ਰਿਫ਼ਤਾਰ

12/18/2020 5:59:51 PM

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਅਫਗਾਨਿਸਤਾਨ ਨਾਲ ਲੱਗੇ ਪੱਛਮੀ-ਉੱਤਰੀ ਕਬਾਇਲੀ ਇਲਾਕੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਇਸਲਾਮ ਦੇ ਸੀਨੀਅਰ ਕਮਾਂਡਰ ਸਮੇਤ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਦੋਸ਼ੀ ਪੇਸ਼ਾਵਰ ਵਿਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਚੀਨ ਤੋਂ ਕਰਜ਼ ਲੈ ਕੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਦੂਜੀ ਕਿਸਤ

ਉਹਨਾਂ ਨੇ ਦੱਸਿਆ ਕਿ ਇਹ ਸਫਲਤਾ ਖੈਬਰ ਕਬਾਇਲੀ ਜ਼ਿਲ੍ਹੇ ਦੀ ਬਾਰਾ ਤਹਿਸੀਲ ਸਥਿਤ ਇਕ ਕੰਪਲੈਕਸ 'ਤੇ ਪੁਲਸ ਅਤੇ ਸੁਰੱਖਿਆ ਬਲਾਂ ਦੀ ਸੰਯੁਕਤ ਕਾਰਵਾਈ ਵਿਚ ਮਿਲੀ। ਪੁਲਸ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਦਾ ਕਮਾਂਡਰ ਜ਼ਾਕਿਰ ਅਫਰੀਦੀ ਅਤੇ 3 ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਕੋਲੋਂ ਆਤਮਘਾਤੀ ਹਮਲੇ ਵਿਚ ਵਰਤੀਆਂ ਜਾਣ ਵਾਲੀਆਂ ਵਿਸਫੋਟਕ ਲੱਗੀਆਂ ਤਿੰਨ ਜੈਕਟਾਂ ਅਤੇ ਦੇਸੀ ਬੰਬ ਮਿਲੇ ਹਨ। ਪੁਲਸ ਨੇ ਪੇਸ਼ਾਵਰ ਵਿਚ ਇਹਨਾਂ ਦੀ ਮਦਦ ਕਰਨ ਦੇ ਦੋਸ਼ ਵਿਚ 8 ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ 12 ਵਿਅਕਤੀਆਂ ਨੂੰ ਅਣਜਾਣ ਸਥਾਨ 'ਤੇ ਲਿਜਾਇਆ ਗਿਆ ਹੈ।


Vandana

Content Editor

Related News