''ਖੈਬਰ ਦੱਰਾ'' ਆਰਥਿਕ ਗਲਿਆਰੇ ਦੇ ਵਾਧੇ ਲਈ ਪਾਕਿਸਤਾਨ, ਵਿਸ਼ਵ ਬੈਂਕ ਵਿਚਕਾਰ 40.66 ਕਰੋੜ ਡਾਲਰ ਦਾ ਸਮਝੌਤਾ

12/14/2019 4:30:02 PM

ਇਸਲਾਮਾਬਾਦ — ਪਾਕਿਸਤਾਨ ਨੇ ਖੈਬਰ ਦੱਰਾ ਆਰਥਿਕ ਕੋਰੀਡੋਰ(KPEC) ਦੇ ਵਿਕਾਸ ਲਈ ਵਿਸ਼ਵ ਬੈਂਕ ਦੇ ਨਾਲ 40.66 ਕਰੋੜ ਡਾਲਰ ਦੇ ਵਿੱਤ ਪੋਸ਼ਣ ਦਾ ਸਮਝੌਤਾ ਕੀਤਾ ਹੈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਅਖਬਾਰ 'ਦ ਐਕਸਪ੍ਰੈੱਸ ਟ੍ਰਿਬਿਊਨ' ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਥੇ ਆਰਥਿਕ ਮਾਮਲਿਆਂ ਦੇ ਸੈਕਸ਼ਨ 'ਚ ਇਸ ਸਮਝੌਤੇ 'ਤੇ ਦਸਤਖਤ ਕੀਤੇ ਗਏ। ਅਖਬਾਰ ਨੇ ਕਿਹਾ ਕਿ ਇਸ ਕੋਰੀਡੋਰ ਦੇ ਕਾਰਨ ਸਥਾਨਕ ਸੰਪਰਕ ਦੇ ਬਿਹਤਰ ਹੋਣ ਨਾਲ ਅਫਗਾਨੀਸਤਾਨ ਅਤੇ ਪਾਕਿਸਤਾਨ ਵਿਚਕਾਰ ਨਾ ਸਿਰਫ ਕਾਰੋਬਾਰੀ ਆਵਾਜਾਈ ਅਤੇ ਆਰਥਿਕ ਗਤੀਵਿਧਿਆਂ ਦਾ ਵਿਸਥਾਰ ਸੰਭਵ ਹੋ ਸਕੇਗਾ ਸਗੋਂ ਨਿੱਜੀ ਖੇਤਰ ਦੇ ਵਿਕਾਸ ਨੂੰ ਵੀ ਵਾਧਾ ਮਿਲੇਗਾ। ਇਸ ਕੋਰੀਡੋਰ ਨਾਲ ਖੈਬਰ ਪਖਤੂਨ ਸੂਬੇ ਵਿਚ ਇਕ ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦਾ ਅੰਦਾਜ਼ਾ ਹੈ। ਇਸ ਪ੍ਰੋਜੈਕਟ ਦੇ ਤਹਿਤ ਪੇਸ਼ਾਵਰ ਤੋਂ ਅਫਗਾਨੀਸਤਾਨ ਹੱਦ 'ਤੇ ਸਥਿਤ ਤੋਰਖਮ ਪੁਆਇੰਟ ਤੱਕ 48 ਕਿਲੋਮੀਟਰ ਲੰਮੀ ਚਾਰ ਲੇਨ ਵਾਲੀ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ।