ਪਾਕਿ : ਹੈਲੀਕਾਪਟਰ ਤੋਂ ਸੁੱਟੇ ਗਏ ਨੋਟ, ਇਕੱਠੇ ਕਰਨ ਲਈ ਲੱਗੀ ਲੋਕਾਂ ਦੀ ਭੀੜ (ਵੀਡੀਓ)

03/16/2021 11:49:16 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਡੀ ਬਹਾਉਦੀਨ ਇਲਾਕੇ ਵਿਚ ਹੈਲੀਕਾਪਟਰ ਤੋਂ ਨੋਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਆਹ ਸਮਾਰੋਹ ਵਿਚ ਬਰਾਤੀਆਂ 'ਤੇ ਹੈਲੀਕਾਪਟਰ ਨਾਲ ਫੁੱਲ ਅਤੇ ਨੋਟ ਸੁੱਟੇ ਗਏ। ਆਸਮਾਨ ਤੋਂ ਨੋਟ ਸੁੱਟਣ ਦੀ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਲਾੜੇ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਨੇ ਵਿਆਹ ਦਾ ਜਸ਼ਨ ਮਨਾਉਣ ਲਈ ਖਾਸਤੌਰ 'ਤੇ ਹੈਲੀਕਾਪਟਰ ਕਿਰਾਏ 'ਤੇ ਲਿਆ ਸੀ। 

ਲਾੜੇ ਦੇ ਭਰਾ ਨੇ ਹੈਲੀਕਾਪਟਰ ਤੋਂ ਬਰਾਤੀਆਂ 'ਤੇ ਜੰਮ ਕੇ ਨੋਟ ਅਤੇ ਫੁੱਲ ਸੁੱਟੇ। ਕੰਗਾਲੀ ਨਾਲ ਜੂਝ ਰਹੇ ਪਾਕਿਸਾਤਨ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਵਿਆਹਾਂ ਵਿਚ ਜੰਮ ਕੇ ਪੈਸਾ ਖਰਚਿਆ ਗਿਆ ਹੋਵੇ। ਇਸੇ ਤਰ੍ਹਾਂ ਦੇ ਇਕ ਹੋਰ ਵਿਆਹ ਦੌਰਾਨ ਗੁਜਰਾਂਵਾਲਾ ਵਿਚ ਇਕ ਕਾਰੋਬਾਰੀ ਨੇ ਆਪਣੇ ਬੇਟੇ ਦੇ ਵਿਆਹ ਵਿਚ ਬਰਾਤੀਆਂ 'ਤੇ ਡਾਲਰ ਸੁੱਟੇ ਸਨ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਗਿਆ ਸੀ।

 

ਲੋਕਾਂ ਵਿਚ ਨੋਟ ਇਕੱਠੇ ਕਰਨ ਲਈ ਦੌੜ
ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਗੱਡੀਆਂ 'ਤੇ ਚੜ੍ਹ ਕੇ ਨੋਟ ਇਕੱਠੇ ਕਰਨ ਵਿਚ ਲੱਗੇ ਹੋਏ ਹਨ। ਹਰ ਪਾਸੇ ਲੋਕ ਸਿਰਫ ਨੋਟ ਇਕੱਠੇ ਕਰ ਰਹੇ ਸਨ। ਵੀਡੀਓ ਵਿਚ ਦਿਸ ਰਿਹਾ ਹੈ ਕਿ ਜਿਵੇਂ ਹੀ ਬਾਰਾਤ ਮੈਰਿਜ ਹਾਲ ਵਿਚ ਪਹੁੰਚੀ, ਲਾੜੇ ਦੇ ਪਿਤਾ, ਦੋਸਤ ਅਤੇ ਰਿਸ਼ਤੇਦਾਰਾਂ ਨੇ ਮਹਿਮਾਨਾਂ 'ਤੇ ਡਾਲਰ ਅਤੇ ਨੋਟ ਸੁੱਟਣੇ ਸ਼ੁਰੂ ਕਰ ਦਿੱਤੇ। ਉੱਧਰ ਸੋਸ਼ਲ ਮੀਡੀਆ 'ਤੇ ਹੈਲੀਕਾਪਟਰ ਤੋਂ ਨੋਟ ਸੁੱਟਣ ਦੇ ਇਸ ਫਾਲਤੂ ਖਰਚ ਦੀ ਸਖ਼ਤ ਆਲੋਚਨਾ ਵੀ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਇੰਨੇ ਪੈਸਿਆਂ ਵਿਚ ਕਈ ਪਾਕਿਸਤਾਨੀ ਕੁੜੀਆਂ ਦਾ ਵਿਆਹ ਹੋ ਸਕਦਾ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਖ਼ਬਰਾਂ ਦੇ ਭੁਗਤਾਨ ਲਈ ਫੇਸਬੁੱਕ ਅਤੇ ਨਿਊਜ਼ ਕੌਰਪ ਨੇ ਕੀਤੀ ਸਮਝੌਤੇ ਦੀ ਘੋਸ਼ਣਾ

ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਰਜ਼ ਦੇ ਜਾਲ ਵਿਚ ਫਸਾਉਂਦੇ ਜਾ ਰਹੇ ਹਨ। ਹਾਲ ਹੀ ਵਿਚ ਪਾਕਿਸਤਾਨ ਦੀ ਸੰਸਦ ਨੇ ਇਮਰਾਨ ਖਾਨ ਸਰਕਾਰ ਨੇ ਕਬੂਲ ਕੀਤਾ ਹੈ ਕਿ ਹੁਣ ਹਰੇਕ ਪਾਕਿਸਤਾਨੀ 'ਤੇ 1 ਲੱਖ 75 ਹਜ਼ਾਰ ਰੁਪਏ ਦਾ ਕਰਜ਼ ਹੈ। ਕਰਜ਼ ਦਾ ਇਹ ਬੋਝ ਪਿਛਲੇ ਦੋ ਸਾਲਾਂ ਤੋਂ ਵਧਿਆ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana