ਪਾਕਿ ਵਿਦੇਸ਼ ਮੰਤਰੀ ਈਰਾਨ ਤੇ ਸਾਊਦੀ ਅਰਬ ਦੀ ਯਾਤਰਾ ''ਤੇ

01/12/2020 4:58:12 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਰਾਕ ਵਿਚ ਅਮਰੀਕੀ ਡਰੋਨ ਹਮਲੇ ਵਿਚ ਇਕ ਸੀਨੀਅਰ ਈਰਾਨੀ ਜਨਰਲ ਦੇ ਮਾਰੇ ਜਾਣ ਨਾਲ ਪੈਦਾ ਹੋਏ ਖੇਤਰੀ ਤਣਾਅ ਦੇ ਵਿਚ ਐਤਵਾਰ ਨੂੰ ਈਰਾਨ ਅਤੇ ਸਾਊਦੀ ਅਰਬ ਦੀ ਯਾਤਰਾ ਸ਼ੁਰੂ ਕੀਤੀ। ਅਮਰੀਕਾ ਅਤੇ ਈਰਾਨ ਦੇ ਵਿਚ ਤਣਾਅ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੁਰੈਸ਼ੀ ਨੂੰ ਖੇਤਰ ਦੀ ਯਾਤਰਾ ਕਰਨ ਦਾ ਨਿਰਦੇਸ਼ ਦਿੱਤੇ ਜਾਣ ਦੇ ਬਾਅਦ ਉਹਨਾਂ ਹੀ ਇਹ ਯਾਤਰਾ ਹੋ ਰਹੀ ਹੈ। ਇਮਰਾਨ ਨੇ ਕਿਹਾ ਹੈ ਕਿ ਪਾਕਿਸਤਾਨ ਕਿਸੇ ਖੇਤਰੀ ਸੰਘਰਸ਼ ਵਿਚ ਹਿੱਸਾ ਨਹੀਂ ਲਵੇਗਾ ਅਤੇ ਇਸ ਦੀ ਬਜਾਏ ਇਕ ਸ਼ਾਂਤੀ ਨਿਰਮਾਤਾ ਦੀ ਭੂਮਿਕਾ ਨਿਭਾਵੇਗਾ।

ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਨੇ ਵੀ ਇਹ ਕਿਹਾ ਹੈ ਕਿ ਉਹ ਕਿਸੇ ਦੇ ਵਿਰੁੱਧ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੇਣਗੇ। ਪਾਕਿਸਤਾਨ ਦੀ ਸੀਮਾ ਈਰਾਨ ਨਾਲ ਵੀ ਲੱਗਦੀ ਹੈ। ਪਾਕਿਸਤਾਨ ਵਿਦੇਸ਼ ਦਫਤਰ ਨੇ ਕਿਹਾ ਕਿ ਤੇਹਰਾਨ ਵਿਚ ਕੁਰੈਸ਼ੀ ਆਪਣੇ ਈਰਾਨੀ ਹਮਰੁਤਬਾ ਜਾਵੇਦ ਜ਼ਰੀਫ ਨਾਲ ਮੁਲਾਕਾਤ ਕਰਨਗੇ ਅਤੇ ਪੱਛਮ ਏਸ਼ੀਆ ਤੇ ਖਾੜੀ ਖੇਤਰ ਵਿਚ ਉੱਭਰਦੀ ਸਥਿਤੀ 'ਤੇ ਵਿਚਾਰਾਂ ਦਾ ਲੈਣ-ਦੇਣ ਕਰਨਗੇ। ਕੁਰੈਸ਼ੀ ਸਾਊਦੀ ਵਿਦੇਸ਼ ਮੰਤਰੀ ਸ਼ਹਿਜਾਦਾ ਫੈਸਲ ਬਿਨ ਫਰਹਾਨ ਨਾਲ ਵਾਰਤਾ ਕਰਨ ਲਈ ਤੇਹਰਾਨ ਤੋਂ 13 ਜਨਵਰੀ ਨੂੰ ਰਿਆਦ ਜਾਣਗੇ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ।

ਵਿਦੇਸ਼ ਦਫਤਰ ਨੇ ਕਿਹਾ ਕਿ ਹਾਲ ਹੀ ਦੇ ਘਟਨਾਕ੍ਰਮ ਪਹਿਲਾਂ ਤੋਂ ਅਸ਼ਾਂਤ ਖੇਤਰ ਵਿਚ ਸ਼ਾਂਤੀ ਤੇ ਸੁਰੱਖਿਆ ਨੂੰ ਗੰਭੀਰ ਰੂਪ ਨਾਲ ਖਤਰਾ ਪੈਦਾ ਕਰਦੇ ਹਨ।ਇਹ ਇਕ ਸ਼ਾਂਤੀਪੂਰਨ ਹੱਲ ਲਈ ਤੁਰੰਤ ਅਤੇ ਸਮੂਹਿਕ ਕੋਸ਼ਿਸ਼ਾਂ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ। ਇਹਨਾਂ ਯਾਤਰਾਵਾਂ ਦੌਰਾਨ ਕੁਰੈਸ਼ੀ ਮੌਜੂਦਾ ਸਥਿਤੀ 'ਤੇ ਪਾਕਿਸਤਾਨ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨਗੇ। ਇਸ ਦੇ ਨਾਲ ਹੀ ਸੰਘਰਸ਼ ਟਾਲਣ ਅਤੇ ਕੂਟਨੀਤਕ ਰਸਤੇ ਕੱਢਣ ਦੀ ਲੋੜ 'ਤੇ ਜ਼ੋਰ ਦੇਣਗੇ। ਇਸ ਮਗਰੋਂ ਬਾਅਦ ਦੀ ਤਰੀਕ 'ਤੇ ਕੁਰੈਸ਼ੀ ਦੇ ਅਮਰੀਕਾ ਜਾਣ ਦੀ ਵੀ ਆਸ ਹੈ। ਉਹਨਾਂ ਨੇ ਖੇਤਰ ਦੇ ਕਈ ਹਮਰੁਤਬਿਆਂ ਨਾਲ ਫੋਨ 'ਤੇ ਵਾਰਤਾ ਕੀਤੀ ਹੈ।


Vandana

Content Editor

Related News