ਪਾਕਿ ਵਿਦੇਸ਼ ਮੰਤਰੀ 2 ਦਿਨੀਂ ਕੁਵੈਤ ਦੌਰੇ ''ਤੇ

05/19/2019 12:39:04 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕੁਵੈਤ ਦੀ ਆਪਣੀ ਦੋ ਦਿਨੀਂ ਯਾਤਰਾ 'ਤੇ ਹਨ। ਇਸ ਯਾਤਰਾ ਦੌਰਾਨ ਕੁਰੈਸ਼ੀ ਆਪਣੇ ਹਮਰੁਤਬਾ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਸਿਲਸਿਲੇਵਾਰ ਬੈਠਕਾਂ ਕਰਨਗੇ। ਇਨ੍ਹਾਂ ਬੈਠਕਾਂ ਵਿਚ ਵੀਜ਼ਾ ਮੁੱਦਿਆਂ ਸਮੇਤ ਦੋ-ਪੱਖੀ ਸੰਬੰਧਾਂ 'ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਦਫਤਰ ਨੇ ਇਹ ਜਾਣਕਾਰੀ ਦਿੱਤੀ। 

ਇਸ ਦੌਰੇ ਦੌਰਾਨ ਕੁਰੈਸ਼ੀ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ, ਤਾਲਿਬਾਨ ਨਾਲ ਵਾਰਤਾ ਅਤੇ ਖੇਤਰੀ ਸੁਰੱਖਿਆ ਦੀ ਸਥਿਤੀ 'ਤੇ ਵੀ ਚਰਚਾ ਕਰਨਗੇ। ਕੁਰੈਸ਼ੀ ਨੇ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨੂੰ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਇਮਾਰਨ ਖਾਨ ਦੀ ਕੁਵੈਤ ਦੇ ਅਮੀਰ ਲਈ ਇਕ ਵਿਸ਼ੇਸ਼ ਚਿੱਠੀ ਲੈ ਕੇ ਜਾ ਰਹੇ ਹਨ। ਤੇਲ ਅਮੀਰ ਇਸ ਦੇਸ਼ ਵਿਚ ਕੁਰੈਸ਼ੀ ਦੀ ਯਾਤਰਾ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। 
 

Vandana

This news is Content Editor Vandana