ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਅਫਗਾਨਿਸਤਾਨ ਦੀ ਯਾਤਰਾ ''ਤੇ ਜਾਣਗੇ

11/19/2020 1:04:15 AM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਵੀਰਵਾਰ ਨੂੰ ਅਫਗਾਨਿਸਤਾਨ ਦੀ ਯਾਤਰਾ 'ਤੇ ਜਾਣਗੇ, ਜਿਥੋਂ ਉਹ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਚਰਚਾ ਕਰਨਗੇ ਤੇ ਦੋਵਾਂ ਗੁਆਂਢੀ ਮੁਲਕਾਂ ਦੇ ਵਿਚਾਲੇ ਸਹਿਯੋਗ ਨੂੰ ਵਧਾਉਣਗੇ। ਵਿਦੇਸ਼ ਦਫਤਰ ਨੇ ਬੁੱਧਵਾਰ ਨੂੰ ਦੱਸਿਆ ਕਿ 2018 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦਦ ਪਹਿਲੀ ਵਾਰ ਕਾਬੁਲ ਦੀ ਯਾਤਰਾ 'ਤੇ ਜਾ ਰਹੇ ਖਾਨ ਦੇ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਣਜ 'ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਰੱਜਾਕ ਦਾਊਦ ਤੇ ਹੋਰ ਸੀਨੀਅਰ ਅਧਿਕਾਰੀ ਹੋਣਗੇ।

ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਦੇ ਨਾਲ ਗੱਲਬਾਤ, ਪ੍ਰਤੀਨਿਧੀ ਪੱਧਰ ਦੀ ਗੱਲਬਾਤ, ਸੰਯੁਕਤ ਪ੍ਰੈੱਸ ਬਿਆਨ ਸ਼ਾਮਲ ਹਨ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਾਲੇ ਆਪਸੀ ਦੋ-ਪੱਖੀ ਰਿਸ਼ਤਿਆਂ ਨੂੰ ਗਹਿਰਾ ਕਰਨਾ, ਅਫਗਾਨ ਸ਼ਾਂਤੀ ਪ੍ਰਕਿਰਿਆ ਤੇ ਖੇਤਰੀ ਆਰਥਿਕ ਵਿਕਾਸ ਤੇ ਕਨੈਕਟੀਵਿਟੀ 'ਤੇ ਤਵੱਜੋ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ ਖਾਨ ਦੀ ਯਾਤਰਾ ਪਾਕਿਸਤਾਨ ਅਫਗਾਨਿਸਤਾਨ ਦੇ ਵਿਚਾਲੇ ਲਗਾਤਾਰ ਉੱਚ ਪੱਧਰੀ ਆਵਾਜਾਈ ਦਾ ਹਿੱਸਾ ਹੈ। ਰਾਸ਼ਟਰਪਤੀ ਗਨੀ ਨੇ ਜੂਨ 2019 ਵਿਚ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਇਸ ਤੋਂ ਪਹਿਲਾਂ, ਦੋਵਾਂ ਨੇਤਾਵਾਂ ਨੇ ਇਸਲਾਮੀ ਸਹਿਯੋਗ ਸੰਗਠਨ ਦੇ 14ਵੇਂ ਸਿਖਰ ਸੰਮੇਲਨ ਵਿਚ ਮਈ 2019 ਵਿਚ ਸਾਊਦੀ ਅਰਬ ਦੇ ਮੱਕਾ ਵਿਚ ਦੋ-ਪੱਖੀ ਗੱਲਬਾਤ ਕੀਤੀ ਸੀ। ਵਿਦੇਸ਼ ਦਫਤਰ ਨੇ ਕਿਹਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਲੋਕ ਇਤਿਹਾਸ, ਵਿਸ਼ਵਾਸ, ਸੰਸਕ੍ਰਿਤੀ, ਰਿਸ਼ਤੇਦਾਰੀ, ਮੁੱਲਾਂ ਤੇ ਰਸਮਾਂ ਦੇ ਗੈਰ-ਪਰਿਵਰਤਨਸ਼ੀਲ ਬੰਧਨ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਦੋ 'ਭਰਾਤਰੀ ਭਾਵ ਵਾਲੇ ਦੇਸ਼ਾਂ' ਦੇ ਵਿਚਾਲੇ ਲੰਬੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ।

Khushdeep Jassi

This news is Content Editor Khushdeep Jassi