ਪਾਕਿ ਦੇ NSA ਵੱਲੋਂ ਅਫਗਾਨਿਸਤਾਨ ''ਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ''ਚ ਦੇਰੀ ਦੀ ਆਲੋਚਨਾ

09/16/2021 5:21:29 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਮੋਇਦ ਯੂਸੁਫ ਨੇ ਕਿਹਾ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੇ ਸੰਬੰਧ ਵਿਚ 'ਇੰਤਜ਼ਾਰ ਕਰੋ ਅਤੇ ਨਜ਼ਰ ਰੱਖੋ' ਦੀ ਨੀਤੀ ਵਿਚ ਖਾਮੀਆਂ ਹਨ ਅਤੇ ਇਸ ਦੇ ਨਤੀਜੇ ਵਜੋਂ ਯੁੱਧ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਸਕਦੀ ਹੈ। ਤਾਲਿਬਾਨ ਨੇ ਅਫਗਾਨਿਸਤਾਨ ਦੀ ਪਿਛਲੀ ਪੱਛਮੀ ਚੁਣੀ ਹੋਈ ਹਮਾਇਤੀ ਸਰਕਾਰ ਨੂੰ ਸੱਤਾ ਤੋਂ ਹਟਾ ਕੇ ਅਗਸਤ ਦੇ ਮੱਧ ਵਿਚ ਦੇਸ਼ 'ਤੇ ਪੂਰਾ ਕੰਟਰੋਲ ਕਰ ਲਿਆ। 

ਤਾਲਿਬਾਨ ਵੱਲੋਂ ਘੋਸ਼ਿਤ ਅੰਤਰਿਮ ਕੈਬਨਿਟ ਵਿਚ ਕੱਟੜਪੰਥੀ ਸਮੂਹ ਦੇ ਵੱਡੇ ਮੈਂਬਰਾਂ ਦੇ ਨਾਮ ਸ਼ਾਮਲ ਹਨ। ਦੁਨੀਆ ਦੇ ਕਈ ਨੇਤਾਵਾਂ ਨੇ ਘੋਸ਼ਣਾ ਕੀਤੀ ਹੈ ਕਿ ਅਫਗਾਨਿਸਤਾਨ ਦੀ ਮੌਜੂਦਾ ਸਰਕਾਰ ਨੂੰ ਮਾਨਤਾ ਦੇਣ ਤੋਂ ਪਹਿਲਾਂ ਉਹ ਦੇਖਣਾ ਚਾਹੁੰਦੇ ਹਨ ਕਿ ਤਾਲਿਬਾਨ ਅੰਤਰਰਾਸ਼ਟਰੀ ਭਾਈਚਾਰੇ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਤਾਲਿਬਾਨ ਦੇ ਵਾਅਦਿਆਂ ਵਿਚ ਸਮਾਵੇਸ਼ੀ ਅਫਗਾਨ ਸਰਕਾਰ ਦਾ ਗਠਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ ਆਦਿ ਸ਼ਾਮਲ ਹੈ। ਯੂਸੁਫ ਨੇ ਬੁੱਧਵਾਰ ਨੂੰ ਕਿਹਾ,''ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦੇ ਸੰਬੰਧ ਵਿਚ 'ਇੰਤਜ਼ਾਰ ਕਰੋ ਅਤੇ ਨਜ਼ਰ ਰੱਖੋ' ਦਾ ਮਤਲਬ ਹੈ ਬਰਬਾਦੀ।'' ਉਹਨਾਂ ਨੇ ਕਿਹਾ ਕਿ 1990 ਦੇ ਦਹਾਕੇ ਵਿਚ ਵੀ ਅਜਿਹੀ ਗਲਤੀ ਕੀਤੀ ਗਈ ਸੀ। ਉਹਨਾਂ ਨੇ ਯਾਦ ਕੀਤਾ ਕਿ ਕਿਵੇਂ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਉਸ ਸਮੇਂ ਆਪਣੀ ਗਲਤੀ ਮੰਨੀ ਸੀ ਅਤੇ ਉਸ ਨੂੰ ਨਾ ਦੁਹਰਾਉਣ ਦੀ ਕਸਮ ਖਾਧੀ ਸੀ।

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਜਲਦ ਹੋਵੇਗੀ ਤਾਲਿਬਾਨ ਦੀ 'ਨਿਯਮਿਤ' ਫ਼ੌਜ, ਸਾਬਕਾ ਫ਼ੌਜੀ ਵੀ ਹੋਣਗੇ ਸ਼ਾਮਲ

ਯੂਸੁਫ ਨੇ ਕਿਹਾ ਕਿ ਦੁਨੀਆ ਨੂੰ ਆਪਣੇ ਹਿੱਤ ਵਿਚ ਤਾਲਿਬਾਨ ਨਾਲ, ਆਪਣੀਆਂ ਚਿੰਤਾਵਾਂ ਜਿਵੇਂ ਅੱਤਵਾਦ ਖ਼ਿਲਾਫ਼ ਲੜਾਈ, ਮਨੁੱਖੀ ਅਧਿਕਾਰ, ਸਮਾਵੇਸ਼ੀ ਸਰਕਾਰ ਦਾ ਗਠਨ ਅਤੇ ਹੋਰ ਮੁੱਦਿਆਂ 'ਤੇ ਸਿੱਧੇ-ਸਿੱਧੇ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ,''ਜੇਕਰ ਦੁਨੀਆ ਨੂੰ ਇਸ ਤਰ੍ਹਾਂ ਦੀ ਗੱਲਬਾਤ ਕਰਨ ਵਿਚ ਦਿਲਚਸਪੀ ਹੈ ਤਾਂ ਇਹ ਨਵੀਂ ਸਰਕਾਰ ਨਾਲ ਸਿੱਧੇ-ਸਿੱਧੇ ਹੋਣੀ ਚਾਹੀਦੀ ਹੈ। ਦੁਨੀਆ ਸਰਕਾਰ ਨੂੰ ਜਿਹੜੇ ਰੂਪ ਵਿਚ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਜਾਂ ਉਸ ਨੂੰ ਜਿਹੜੇ ਸੱਚੇ ਵਿਚ ਢਾਲਣਾ ਚਾਹੁੰਦੀ ਹੈ ਉਸ ਲਈ ਉਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਿੱਧੀ ਗੱਲਬਾਤ ਦੇ ਬਿਨਾਂ ਇਹ ਸੰਭਵ ਨਹੀਂ ਹੋਵੇਗਾ।'' ਉਹਨਾਂ ਨੇ ਚਿਤਾਵਨੀ ਦਿੱਤੀ ਕਿ ਅਫਗਾਨਿਸਤਾਨ ਨੂੰ ਜੇਕਰ ਇਸ ਤਰ੍ਹਾਂ ਛੱਡ ਦਿੱਤਾ ਗਿਆ ਤਾਂ ਉਹ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ - ਫ੍ਰਾਂਸੀਸੀ ਰਾਸ਼ਟਰਪਤੀ ਦਾ ਦਾਅਵਾ, ਮਾਰਿਆ ਗਿਆ ISIS ਮੁਖੀ ਅਬੂ-ਵਾਲਿਦ-ਅਲ-ਸਾਹਰਾਵੀ


Vandana

Content Editor

Related News