ਪਾਕਿ : ਬੰਦੂਕਧਾਰੀਆਂ ਨੇ ਟੈਕਸ ਅਧਿਕਾਰੀ ਨੂੰ ਕੀਤਾ ਅਗਵਾ

04/25/2019 3:36:52 PM

ਲਾਹੌਰ (ਭਾਸ਼ਾ)— ਉੱਤਰੀ-ਪੱਛਮੀ ਪਾਕਿਸਤਾਨ ਵਿਚ ਕੁਝ ਨਕਾਬਪੋਸ਼ ਬੰਦੂਕਧਾਰੀਆਂ ਨੇ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਤੇ 3 ਹੋਰ ਲੋਕਾਂ ਨੂੰ ਅਗਵਾ ਕਰ ਲਿਆ। ਇਹ ਅਗਵਾ ਕਰਤਾ ਸੁਰੱਖਿਆ ਬਲਾਂ ਦੀ ਵਰਦੀ ਵਿਚ ਆਏ ਸਨ। ਪੁਲਸ ਨੇ ਦੱਸਿਆ ਕਿ ਟੈਕਸ ਵਿਭਾਗ ਵਿਚ ਸਹਾਇਕ ਕਮਿਸ਼ਨਰ ਰਿਆਜ਼ ਖਾਨ ਅਤੇ ਉਨ੍ਹਾਂ ਦੇ ਤਿੰਨ ਜਾਣ-ਪਛਾਣ ਵਾਲਿਆਂ ਨੂੰ ਬੁੱਧਵਾਰ ਰਾਤ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਗਿਆ।

ਰਿਆਜ਼ ਦੱਖਣੀ ਵਜੀਰਿਸਤਾਨ ਵਿਚ ਸਰਹੱਦ ਨਾਲ ਲੱਗਦੇ ਟਾਂਕ ਜ਼ਿਲੇ ਦੇ ਮਿਆਨੀ ਪਿੰਡ ਵਿਚ ਆਪਣੀ ਮਾਂ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ ਆਏ ਸਨ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Vandana

This news is Content Editor Vandana