ਪਾਕਿ ਫਰਵਰੀ ''ਚ ਤੁਰਕੀ ਦੇ ਰਾਸ਼ਟਰਪਤੀ ਦੀ ਕਰੇਗਾ ਮੇਜ਼ਬਾਨੀ

12/31/2019 2:16:30 PM

ਇਸਲਾਮਾਬਾਦ (ਬਿਊਰੋ): ਸਾਊਦੀ ਵਿਦੇਸ਼ ਮੰਤਰੀ ਦੀ ਮੇਜ਼ਬਾਨੀ ਦੇ ਬਾਅਦ ਹੁਣ ਪਾਕਿਸਤਾਨ ਤੁਰਕੀ ਅਤੇ ਮਲੇਸ਼ੀਆ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹ ਇਸਲਾਮੀ ਦੁਨੀਆ ਵਿਚ ਅਗਵਾਈ ਲਈ ਸੰਘਰਸ਼ ਦੇ ਵਿਚ ਆਉਂਦਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਯ ਅਰਦੌਣ, ਜਿਹਨਾਂ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਨੇ ਸਾਊਦੀ ਦੇ ਦਬਾਅ ਹੇਠ ਕੁਆਲਾਲੰਪੁਰ ਸੰਮੇਲਨ ਛੱਡ ਦਿੱਤਾ, ਫਰਵਰੀ ਵਿਚ ਇਸਲਾਮਾਬਾਦ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਪਾਕਿਸਤਾਨੀ ਲੀਡਰਸ਼ਿਪ ਨੇੜਲੇ ਭਵਿੱਖ ਵਿਚ ਮਲੇਸ਼ੀਆ ਦਾ ਦੌਰਾ ਕਰੇਗੀ। ਭਾਵੇਂਕਿ ਤੁਰਕੀ ਪਾਕਿਸਤਾਨੀ ਫੌਜ ਦਾ ਇਕ ਪੁਰਾਣਾ ਸਹਿਯੋਗੀ ਹੈ, ਅਰਦੌਣ ਨੇ ਇਸਲਾਮਾਬਾਦ ਦੇ ਨਾਲ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਠੋਸ ਕੋਸ਼ਿਸ਼ਾਂ ਕੀਤੀਆਂ ਹਨ। ਫਰਵਰੀ ਵਿਚ ਅਰਦੌਣ ਦੀ ਪਾਕਿਸਤਾਨ ਦੀ ਪ੍ਰਸਤਾਵਿਤ ਯਾਤਰਾ ਨਾਲ ਭਾਰਤ ਦੇ ਤੁਰਕੀ ਨਾਲ ਸੰਬੰਧ ਹੋਰ ਖਰਾਬ ਹੋ ਜਾਣਗੇ ਜਿਹਨਾਂ ਵਿਚ 2017-18 ਵਿਚ ਸੁਧਾਰ ਦੇ ਸੰਕੇਤ ਦਿਸੇ ਸਨ।

ਐਤਵਾਰ ਨੂੰ ਮੁਲਤਾਨ ਵਿਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਮੰਨਣਾ ਸੀ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਸਮਾਜਿਕ-ਆਰਥਿਕ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਲਈ ਕੁਆਲਾਲੰਪੁਰ ਵਿਚ ਮੁਸਲਿਮ ਦੇਸ਼ਾਂ ਦੀ ਮੇਜ਼ਬਾਨੀ ਕਰ ਕੇ ਉਮਾਹ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸਲਾਮੋਫੋਬੀਆ ਨਾਲ ਸਬੰਧਤ ਮੁੱਦਿਆਂ ਨੂੰ ਸੰਬੋਧਿਤ ਕੀਤਾ। ਪਾਕਿਸਤਾਨ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਸਨਮਾਨ ਕਰਦਾ ਹੈ।

ਭਾਵੇਂਕਿ ਤੁਰਕੀ ਅਤੇ ਮਲੇਸ਼ੀਆ ਨੇ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਮੁੱਦੇ 'ਤੇ ਇਸਲਾਮਾਬਾਦ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਪਾਕਿਸਤਾਨ ਨੂੰ ਐੱਫ.ਈ.ਟੀ.ਐੱਫ. ਵੱਲੋਂ ਬਲੈਕਲਿਸਟ ਵਿਚ ਆਉਣ ਤੋਂ ਰੋਕਣ ਵਿਚ ਮਦਦ ਕੀਤੀ ਹੈ। ਸਾਊਦੀ, ਯੂਏਈ, ਇੰਡੋਨੇਸ਼ੀਆ, ਮੋਰੱਕੋ, ਮਿਸਰ ਅਤੇ ਕਈ ਹੋਰ ਓ.ਆਈ.ਸੀ. ਰਾਜਾਂ ਨੇ ਭਾਰਤ ਦੇ ਨਾਲ ਰਣਨੀਤਕ ਹਿੱਸੇਦਾਰੀ ਦਾ ਵਿਸਥਾਰ ਕੀਤਾ ਹੈ। ਫਰਵਰੀ ਵਿਚ ਹੋਣ ਵਾਲੀ ਪਲੇਨਰੀ ਮੀਟਿੰਗ ਵਿਚ ਵਿੱਤੀ ਕਾਰਵਾਈ ਟਾਸਕ ਫੋਰਸ (FATF) ਵੱਲੋਂ ਬਲੈਕਲਿਸਟ ਹੋਣ ਤੋਂ ਬਚਣ ਲਈ ਪਾਕਿਸਤਾਨ ਨੂੰ ਮੁੜ ਤੁਰਕੀ ਅਤੇ ਮਲੇਸ਼ੀਆ ਦੇ ਸਮਰਥਨ ਦੀ ਲੋੜ ਹੋਵੇਗੀ।
 


Vandana

Content Editor

Related News