ਪਾਕਿ ਰੇਲ ਮੰਤਰੀ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ''ਤੇ ਖਾਲਿਸਤਾਨੀਆਂ ਨੂੰ ਦਿੱਤਾ ਸੱਦਾ

10/16/2019 12:45:41 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਮੰਗਲਵਾਰ ਨੂੰ ਕਰਤਾਰਪੁਰ ਲਾਂਘੇ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਦੀ ਤਿਆਰੀ ਸਬੰਧੀ ਜਾਣਕਾਰੀ ਦੇਣ ਲਈ ਇਕ ਪ੍ਰੈੱਸ ਕਾਨਫੰਰਸ ਕੀਤੀ। ਕਾਨਫਰੰਸ ਵਿਚ ਰਾਸ਼ਿਦ ਨੇ ਖਾਲਿਸਤਾਨੀਆਂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਹੋਰਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਖਾਲਿਸਤਾਨੀਆਂ ਦਾ ਨਿੱਘਾ ਸਵਾਗਤ ਕਰਨ ਦੀ ਵੀ ਅਪੀਲ ਕੀਤੀ। 

ਰਾਸ਼ਿਦ ਨੇ ਕਿਹਾ,''ਜਦੋਂ ਸਿੱਖ ਸ਼ਰਧਾਲੂ ਅਤੇ ਖਾਲਿਸਤਾਨੀ ਇੱਥੇ ਪਹੁੰਚਣ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਜਾਵੇ।'' ਸਿਰਫ ਇੰਨਾ ਹੀ ਨਹੀਂ ਖਾਲਿਸਤਾਨ ਪੱਖੀ ਵਿਵਾਦਮਈ ਸਿੱਖ ਨੇਤਾ ਗੋਪਾਲ ਸਿੰਘ ਚਾਵਲਾ, ਜਿਸ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੋਹਾਂ ਨੇ ਬਾਹਰ ਦਾ ਰਸਤਾ ਦਿਖਾਇਆ ਹੈ, ਉਹ ਵੀ ਰੇਲ ਮੰਤਰੀ ਦੇ ਨਾਲ ਬੈਠਿਆ ਦੇਖਿਆ ਗਿਆ। 

ਰੇਲ ਮੰਤਰੀ ਰਾਸ਼ਿਦ ਨੇ ਐਲਾਨ ਕੀਤਾ ਕਿ ਪਾਕਿਸਤਾਨ ਸਰਕਾਰ 7 ਕਰੋੜ ਰੁਪਏ ਦੀ ਲਾਗਤ ਨਾਲ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਨੂੰ ਨਵੀਂ ਲੁੱਕ ਦੇ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣਗੀਆਂ।


Vandana

Content Editor

Related News