ਪਾਕਿ : ਪੀ.ਟੀ.ਐੱਮ. ਰੈਲੀ ਦੇ ਸੈਂਕੜੇ ਨੇਤਾ ਅਤੇ ਕਾਰਕੁੰਨ ਗ੍ਰਿਫਤਾਰ

01/22/2019 12:24:35 PM

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਪਸ਼ਤੂਨ ਤਹੱਫੂਜ ਅੰਦੋਲਨ (ਪੀ.ਟੀ.ਐੱਮ.) ਦੇ ਸੈਂਕੜੇ ਨੇਤਾਵਾਂ ਅਤੇ ਕਾਰਕੁੰਨਾਂ ਨੂੰ ਸਿੰਧ ਪੁਲਸ ਨੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੇ ਕਰਾਚੀ ਦੇ ਬਾਹਰ ਇਕ ਰੈਲੀ ਦਾ ਆਯੋਜਨ ਕੀਤਾ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਪੀ.ਟੀ.ਐੱਮ. ਨੇਤਾਵਾਂ ਅਤੇ ਕਾਰਕੁੰਨਾਂ 'ਤੇ ਸੋਹਰਾਬ ਗੋਥ ਵਿਚ ਆਯੋਜਿਤ ਰੈਲੀ ਦੌਰਾਨ ਸਰਕਾਰੀ ਅਦਾਰਿਆਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਸੋਹਰਾਬ ਗੋਥ ਦੇ ਥਾਣਾ ਇੰਚਾਰਜ ਰਾਓ ਜ਼ਾਕਿਰ ਜ਼ਰੀਏ ਐੱਫ.ਆਈ.ਆਰ. ਦਰਜ ਕਰਵਾਈ। 

ਪੀ.ਟੀ.ਐੱਮ. ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿਚ ਸਥਿਤ ਪਸ਼ਤੂਨ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲਾ ਇਕ ਸਮਾਜਿਕ ਅੰਦੋਲਨ ਹੈ। ਐੱਫ.ਆਈ.ਆਰ. ਮੁਤਾਬਕ ਮਨਜ਼ੂਰ ਪਸ਼ਤੀਨ ਦੇ ਨਿਰਦੇਸ਼ਾਂ ਮੁਤਾਬਕ ਪੀ.ਟੀ.ਐੱਮ. ਨੇ ਇਕ ਮੈਦਾਨ ਵਿਚ ਰੈਲੀ ਦਾ ਆਜੋਜਨ ਕੀਤਾ। ਸ਼ਿਕਾਇਤ ਕਰਤਾ ਥਾਣਾ ਇੰਚਾਰਜ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਇਲਾਕੇ ਦੇ ਪੀ.ਟੀ.ਐੱਮ. ਪ੍ਰਧਾਨ ਨੌਰਜੇ ਤਾਰੀਨ ਨੂੰ ਸਬੰਧਤ ਇਜਾਜ਼ਤ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਹ ਬੌਖਲਾ ਗਿਆ। ਉਸ ਨੇ ਅਧਿਕਾਰਕ ਕੰਮ ਵਿਚ ਰੁਕਾਵਟ ਪੈਦਾ ਕੀਤੀ ਅਤੇ ਸਰਕਾਰੀ ਅਦਾਰਿਆਂ ਅਤੇ ਪੁਲਸ ਵਿਰੁੱਧ ਨਾਅਰੇ ਵੀ ਲਗਾਏ। 

ਪੁਲਸ ਨੇ ਦੇਸ਼ ਲਗਾਇਆ ਹੈ ਕਿ ਆਯੋਜਕਾਂ ਨੇ ਥਾਣਾ ਇੰਚਾਰਜ ਦੀ ਗੱਲ ਨਹੀਂ ਸੁਣੀ ਅਤੇ ਗੰਭੀਰ ਦਹਿਸ਼ਤ ਅਤੇ ਅਰਾਜਕਤਾ ਦਾ ਮਾਹੌਲ ਬਣਾਇਆ। ਪੁਲਸ ਨੇ ਪਾਕਿਸਤਾਨ ਪੀਨਲ ਕੋਡ ਅਤੇ 7-ਏ.ਟੀ.ਏ. (ਅੱਤਵਾਦ ਵਿਰੋਧੀ ਕਾਨੂੰਨ) ਦੇ ਤਹਿਤ 250-300 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ 16 ਦੇ ਨਾਮ ਦਰਜ ਕੀਤੇ ਗਏ ਹਨ। ਪੀ.ਟੀ.ਐੱਮ. ਦੇ ਸੀਨੀਅਰ ਨੇਤਾ ਮੋਹਸਿਨ ਡਾਵਰ ਨੇ ਟਵੀਟ ਕਰ ਕੇ ਗ੍ਰਿਫਤਾਰੀ ਅਤੇ ਉਸ ਦੇ ਬਾਅਦ ਆਲਮਜ਼ੇਬ ਮਹਿਸੂਦ ਦੇ ਲਾਪਤਾ ਹੋਣ ਦੀ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਪੀ.ਟੀ.ਐੱਮ. ਦੇ ਕਾਰਕੁੰਨਾਂ ਅਤੇ ਮਹਿਮੂਦ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

Vandana

This news is Content Editor Vandana