ਪਾਕਿਸਤਾਨ : ਪੋਲੀਓ ਟੀਮ ਦੀ ਸੁਰੱਖਿਆ ''ਚ ਤਾਇਨਾਤ ਪੁਲਸ ਮੁਲਾਜ਼ਮ ਨੂੰ ਮਾਰੀ ਗੋਲੀ

04/23/2019 2:16:36 PM

ਪੇਸ਼ਾਵਰ (ਭਾਸ਼ਾ)- ਪੱਛਮੀ ਉੱਤਰ ਪਾਕਿਸਤਾਨ ਵਿਚ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਰੋਕੂ ਦਵਾਈ ਪਿਆਉਣ ਵਾਲੀ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੇਸ਼ ਵਿਚ ਸੋਮਵਾਰ ਨੂੰ ਦੇਸ਼ਵਿਆਪੀ ਪੋਲੀਓ ਰੋਕੂ ਮੁਹਿੰਮ ਵਿੱਢੀ ਗਈ ਸੀ। ਪਾਕਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਪੋਲੀਓ ਦੇ ਸਭ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲਦੇ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ ਦੇ 3.90 ਕਰੋੜ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਉਣ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਅਤੇ ਨਾਈਜੀਰੀਆ ਵਿਚ ਵੀ ਇਸ ਬੀਮਾਰੀ ਦਾ ਕਾਫੀ ਕਹਿਰ ਦੇਖਣ ਨੂੰ ਮਿਲਦਾ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੋਲੀਓ ਰੋਕੂ ਦਵਾਈ ਪਿਆਉਣ ਵਾਲੀ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਸਹਾਇਕ ਪੁਲਸ ਨਿਰੀਖਕ ਇਮਰਾਨ ਖਾਨ ਦੀ ਮੰਗਲਵਾਰ ਸਵੇਰੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਟੀਮ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ ਦੇ ਬਾਚਾ ਖਾਨ ਚੌਕ 'ਤੇ ਬੱਚਿਆਂ ਨੂੰ ਦਵਾਈ ਪਿਆਉਣ ਦਾ ਕੰਮ ਕਰ ਰਿਹਾ ਸੀ। ਦਸੰਬਰ 2012 ਤੋਂ ਬਾਅਦ ਤੋਂ ਇਨਫੈਕਟਿਡ ਦਵਾਈ ਦੇਣ ਵਾਲੀਆਂ ਟੀਮਾਂ 'ਤੇ ਹੋਏ ਹਮਲਿਆਂ ਵਿਚ 69 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਸੋਮਵਾਰ ਨੂੰ ਹੋਈ ਇਕ ਘਟਨਾ ਵਿਚ ਖੈਬਰ ਪਖਤੂਨਖਵਾ ਸੂਬੇ ਵਿਚ ਪੋਲੀਓ ਰੋਕੂ ਦਵਾਈ ਪੀਣ ਤੋਂ ਬਾਅਦ ਅਨੇਕ ਸਕੂਲੀ ਬੱਚੇ ਬੀਮਾਰ ਪੈ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

Sunny Mehra

This news is Content Editor Sunny Mehra